ਸ਼੍ਰੀਨਗਰ— ਅੱਤਵਾਦੀ ਸੰਗਠਨ ਅਲ-ਕਾਇਦਾ ਨਾਲ ਜੁੜੇ ਕਸ਼ਮੀਰੀ ਗਰੁੱਪ ਅੰਸਾਰ-ਗਜਾਵਤ-ਉਲ-ਹਿੰਦ ਨੇ ਸੂਬੇ ਦੇ ਮੁਸਲਮਾਨਾਂ ਨੂੰ ਜੇਹਾਦ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਅੰਸਾਰ ਨੇ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕੀਤੇ ਜਾਣ ਦੀ 25ਵੀਂ ਬਰਸੀ 'ਤੇ ਕਸ਼ਮੀਰ 'ਚ ਪੋਸਟਰ ਵੰਡੇ ਅਤੇ ਬਾਬਰੀ ਮਸਜਿਦ ਨੂੰ ਢਾਹੁਣ ਖਿਲਾਫ ਨਵੀਂ ਦਿੱਲੀ ਕੋਲੋਂ ਬਦਲਾ ਲੈਣ ਦੀ ਧਮਕੀ ਦਿੱਤੀ ਹੈ।
ਅੰਸਾਰ ਵਲੋਂ ਜਾਰੀ ਇਕ ਵੀਡੀਓ 'ਚ ਇਕ ਅੱਤਵਾਦੀ ਸੁਲਤਾਨ ਜਾਬੁਲ ਅਲ ਹਿੰਦੀ 'ਚ ਝੂਠਾ ਸੰਦੇਸ਼ ਪੜ੍ਹਦਾ ਦਿਸ ਰਿਹਾ ਹੈ। ਅੱਤਵਾਦੀ ਦੇ ਉਚਾਰਣ ਤੋਂ ਲਗ ਰਿਹਾ ਹੈ ਕਿ ਉਹ ਹਿੰਦੀ ਬੋਲਣ ਵਾਲਾ ਨਹੀਂ।
ਖੁਫੀਆ ਏਜੰਸੀਆਂ ਅਨੁਸਾਰ ਉਸ ਨੂੰ ਕਿਸੇ ਬਾਹਰੀ ਅੱਤਵਾਦੀ ਬਾਰੇ ਜਾਣਕਾਰੀ ਨਹੀਂ। ਅੱਤਵਾਦੀ ਸੰਗਠਨ ਅੰਸਾਰ-ਗਜਾਵਤ-ਉਲ-ਹਿੰਦ ਦਾ ਸਰਗਣਾ ਜ਼ਾਕਿਰ ਮੂਸਾ ਹੈ। ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ ਨਾਲੋਂ ਅਲੱਗ ਹੋਏ ਧੜੇ ਵਲੋਂ ਬਣਾਏ ਗਏ ਗਰੁੱਪ ਅੰਸਾਰ ਨੇ ਆਪਣੇ ਸੰਦੇਸ਼ 'ਚ ਕਿਹਾ ਹੈ ਕਿ ਸਾਰੇ ਭਾਰਤੀ ਮੁਸਲਮਾਨਾਂ ਨੂੰ ਜੇਹਾਦ ਲਈ ਆਪਣੇ ਘਰ ਛੱਡਣ ਲਈ ਤਿਆਰ ਰਹਿਣਾ ਚਾਹੀਦੈ ਕਿਉਂਕਿ ਦੁਸ਼ਮਣ ਜੰਗ ਦੀ ਤਿਆਰੀ ਕਰ ਰਿਹਾ ਹੈ।
'ਓਖੀ' ਦੇ ਕਾਰਨ ਮੁੰਬਈ 'ਚ ਬਾਰਿਸ਼ ਨੇ ਤੋੜਿਆ 50 ਸਾਲ ਦਾ ਰਿਕਾਰਡ
NEXT STORY