ਜੰਮੂ- ਕਸ਼ਮੀਰ ਘਾਟੀ ਨੂੰ ਲੱਦਾਖ ਨਾਲ ਜੋੜਨ ਵਾਲੀ ਜ਼ੋਜਿਲਾ ਸੁਰੰਗ ਦਾ ਕੰਮ 38 ਫੀਸਦੀ ਤੱਕ ਪੂਰਾ ਹੋ ਚੁੱਕਿਆ ਹੈ। ਉੱਥੇ ਹੀ ਗਾਂਦਰਬਲ ਜ਼ਿਲ੍ਹੇ 'ਚ ਗਗਨਗੀਰ ਅਤੇ ਸੋਨਮਰਗ ਵਿਚਾਲੇ ਸਥਿਤ ਪਰਬਤੀ ਗਲੇਸ਼ੀਅਰ ਦੇ ਹੇਠਾਂ ਬਣ ਰਹੀ ਜੋੜ-ਮੋੜ ਸੁਰੰਗ ਦਾ 75 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਇਸ ਸਾਲ ਦਸੰਬਰ ਤੱਕ ਇਸ ਦੇ ਉਦਘਾਟਨ ਦਾ ਟੀਚਾ ਰੱਖਿਆ ਗਿਆ ਹੈ। ਜ਼ੋਜਿਲਾ ਨਾਲ ਨਾ ਸਿਰਫ਼ ਕਸ਼ਮੀਰ 'ਸੈਰ-ਸਪਾਟਾ ਤਿੰਨ ਗੁਣਾ ਹੋਵੇਗਾ ਸਗੋਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ। ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਇਸ ਦੋਹਾਂ ਸੁਰੰਗਾਂ ਦੇ ਨਿਰੀਖਣ ਦੌਰਾਨ ਇਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸੁਰੰਗ ਕਸ਼ਮੀਰ ਘਾਟੀ ਅਤੇ ਲੱਦਾਖ ਵਿਚਾਲੇ ਹਰੇਕ ਮੌਸਮ 'ਚ ਸੜਕ ਸੰਪਰਕ ਸਹੂਲਤ ਯਕੀਨੀ ਕਰੇਗੀ।
ਗਡਕਰੀ ਨਾਲ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਟਰਾਂਸਪੋਰਟ ਤੇ ਰਾਜਮਾਰਗ ਸੰਸਦੀ ਸਲਾਹਕਾਰ ਕਮੇਟੀ ਦੇ 13 ਮੈਂਬਰਾਂ ਨੇ ਜ਼ੋਜਿਲਾ 'ਤੇ ਸਥਿਤ ਰਣਨੀਤਕ ਰੂਪ ਨਾਲ ਮਹੱਤਵਪੂਰਨ ਜ਼ੈੱਡ-ਮੋੜ ਸੁਰੰਗ ਦਾ ਨਿਰੀਖਣ ਕੀਤਾ। ਗਡਕਰੀ ਨੇ ਕਿਹਾ ਕਿ ਜ਼ੋਜਿਲਾ ਸੁਰੰਗ ਦੇ ਪੂਰੇ ਪ੍ਰਾਜੈਕਟ ਦੀ ਅਨੁਮਾਨਤ ਲਾਗਤ 12 ਹਜ਼ਾਰ ਕਰੋੜ ਰੁਪਏ ਸੀ ਪਰ ਮਾਹਿਰਾਂ ਅਤੇ ਅੰਤਰਰਾਸ਼ਟਰੀ ਸਲਾਹਕਾਰਾਂ ਨਾਲ ਇਕ ਸਾਲ ਤੱਕ ਚਰਚਾ ਤੋਂ ਬਾਅਦ ਇਸ ਦੀ ਲਾਗਤ 5 ਹਜ਼ਾਰ ਕਰੋੜ ਰੁਪਏ ਘੱਟ ਹੋ ਗਈ। ਸਾਡੇ ਦੇਸ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਹ ਬਹੁਤ ਮੁਸ਼ਕਲ ਕੰਮ ਹੈ, ਇੱਥੇ ਮਾਈਨਸ 26 ਡਿਗਰੀ 'ਚ ਲੋਕ ਕੰਮ ਕਰ ਰਹੇ ਹਨ।
ਵਿਦੇਸ਼ ਯਾਤਰਾ ’ਤੇ ਜਾਂਦੇ ਸਮੇਂ ਆਪਣਾ ‘ਰਾਜਨੀਤਕ ਚਸ਼ਮਾ’ ਦੇਸ਼ ’ਚ ਛੱਡੋ : ਧਨਖੜ
NEXT STORY