ਨੈਸ਼ਨਲ ਡੈਸਕ- ਸੰਭਾਵਿਤ ਤੌਰ ’ਤੇ ਅਗਲੇ ਮਹੀਨੇ ਲਾਂਚ ਹੋਣ ਵਾਲੀ ਜਾਯਡਸ ਕੈਡਿਲਾ ਵੈਕਸੀਨ ਕੋਵੀਸ਼ੀਲਡ ਤੋਂ ਜ਼ਿਆਦਾ ਮਹਿੰਗੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਦੇ ਮੁੱਲ ਨਿਰਧਾਰਣ ਨੂੰ ਲੈ ਕੇ ਸਰਕਾਰ ਅਤੇ ਕੰਪਨੀ ਵਿਚਾਲੇ ਗੱਲਬਾਤ ਚਲ ਰਹੀ ਹੈ। ਇਹ ਦੁਨੀਆ ਦਾ ਪਹਿਲਾ ਡੀ. ਐੱਨ. ਏ. ਵੈਕਸੀਨ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਇਸਦੀਆਂ ਕੀਮਤਾਂ ਦਾ ਨਿਰਧਾਰਣ ਹੋ ਜਾਏਗਾ। ਵੈਕਸੀਨ ਉਤਪਾਦਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਾਯਡਸ ਵੈਕਸੀਨ ਦੀ ਕੀਮਤ ਪਹਿਲਾਂ ਕੀਤੇ ਗਏ ਮਾਨਤਾ ਪ੍ਰਾਪਤ ਟੀਕਿਆਂ ਦੀ ਹੱਦ ਦੇ ਅੰਦਰ ਵੀ ਹੋ ਸਕਦੀ ਹੈ, ਪਰ ਡੀ. ਐੱਨ. ਏ. ਟੀਕਿਆਂ ਵਿਚ ਉਤਪਾਦਨ ਦੀ ਲਾਗਤ ਜ਼ਿਆਦਾ ਹੋਣ ਕਾਰਨ ਜਾਯਡਸ ਦੀ ਕੀਮਤ ਕੋਵੀਸ਼ੀਲਡ ਦੇ ਮੁਕਾਬਲੇ ਥੋੜਵੀ ਜ਼ਿਆਦਾ ਹੋਵੇਗੀ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਕਿਹਾ, ਦੇਵਤਾ ਹੀ ਮੰਦਿਰ ਨਾਲ ਜੁੜੀ ਜ਼ਮੀਨ ਦੇ ਮਾਲਕ
ਅਕਤੂਬਰ ਤੱਕ 10 ਮਿਲੀਅਨ ਡੋਜ਼ ਦਾ ਉਤਪਾਦਨ
ਸਰਕਾਰ ਕੋਵੀਸ਼ੀਲਡ ਨੂੰ 157.50 ਅਤੇ ਕੋਵੈਕਸੀਨ ਨੂੰ 225.75 ਪ੍ਰਤੀ ਖੁਰਾਕ ’ਤੇ ਖਰੀਦ ਰਹੀ ਹੈ। ਜਾਣਕਾਰ ਇਹ ਵੀ ਕਹਿੰਦੇ ਹਨ ਕਿ ਜਾਯਡਸ ਦਾ ਉਤਪਾਦਨ ਨੂੰ ਕੋਵੀਸ਼ੀਲਡ ਵਾਂਗ ਭਾਰੀ ਮਾਤਰਾ ਵਿਚ ਕਰਨਾ ਸੰਭਵ ਨਹੀਂ ਹੈ। ਡੀ. ਐੱਨ. ਏ. ਟੀਕਿਆਂ ਦਾ ਉਤਪਾਦਨ ਇਕ ਲੰਬਾ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ। ਕੀਮਤ ਤੈਅ ਕਰਨ ਸਮੇਂ ਇਨ੍ਹਾਂ ਸਾਰੇ ਕਾਰਕਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ। ਹਾਲਾਂਕਿ ਜਾਯਡਸ ਨੇ ਕੀਮਤਾਂ ਬਾਰੇ ਮੀਡੀਆ ਦੇ ਸਵਾਲਾਂ ਬਾਰੇ ਜਵਾਬ ਦੇਣ ਤੋਂ ਜਾਂ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜਾਯਡਸ ਦੇ ਪ੍ਰਬੰਧ ਨਿਰਦੇਸ਼ਕ ਸ਼ਰਵਿਲ ਪਟੇਲ ਨੇ ਕਿਹਾ ਹੈ ਕਿ ਕੰਪਨੀ ਅਕਤੂਬਰ ਤੱਕ 10 ਮਿਲੀਅਨ ਡੋਜ਼ ਦਾ ਉਤਪਾਦਨ ਕਰ ਸਕਦੀ ਹੈ।
ਤਿੰਨ ਡੋਜ਼ ਵਾਲੀ ਵੈਕਸੀਨ ਹੈ ਜਾਯਕੋਵ-ਡੀ
ਜਾਯਕੋਵ-ਡੀ ਤਿੰਨ ਡੋਜ਼ ਵਾਲੀ ਵੈਕਸੀਨ ਹੈ। ਇਸਦੀ ਦੂਸਰੀ ਡੋਜ਼, ਪਹਿਲੀ ਡੋਜ਼ ਲੱਗਣ ਦੇ 28ਵੇਂ ਦਿਨ ਅਤੇ ਤੀਸਰੀ ਡੋਜ਼ 56ਵੇਂ ਦਿਨ ਲਗਦੀ ਹੈ। ਵੈਕਸੀਨ ਨੂੰ ਬਾਲਗਾਂ ਅਤੇ 12 ਸਾਲ ਤੋਂ ਜ਼ਿਆਦਾ ਦੇ ਨਾਬਾਲਗਾਂ ਲਈ ਮਨਜ਼ੂਰੀ ਮਿਲ ਗਈ ਹੈ। ਜੈਵ ਟੈਕਨਾਲੌਜੀ ਵਿਭਾਗ (ਡੀ. ਬੀ. ਟੀ.) ਦਾ ਕਹਿਣਾ ਹੈ ਕਿ ਜਾਯਕੋਵ-ਡੀ. ਡੀ. ਐੱਨ. ਏ. ਆਧਾਰਿਤ ਕੋਰੋਨਾ ਵਾਇਰਸ ਰੋਕੂ ਦੁਨੀਆ ਦਾ ਪਹਿਲਾ ਟੀਕਾ ਹੈ। ਟੀਕੇ ਦੀਆਂ ਤਿੰਨ ਖੁਰਾਕਾਂ ਦਿੱਤੇ ਜਾਣ ’ਤੇ ਇਹ ਸਾਰਸ-ਕੋਵ-2 ਵਾਇਰਸ ਦੇ ਸਪਾਈਕ ਪ੍ਰੋਟੀਨ ਦਾ ਉਤਪਾਦਨ ਕਰਦਾ ਹੈ ਜੋ ਬੀਮਾਰੀ ਅਤੇ ਵਾਇਰਸ ਤੋਂ ਸੁਰੱਖਿਆ ਵਿਚ ਮਹੱਤਵਪੂਰਨ ਕਿਰਦਾਰ ਅਦਾ ਕਰਦਾ ਹੈ।
ਇਹ ਵੀ ਪੜ੍ਹੋ : ਕਰਨਾਲ 'ਚ 24 ਘੰਟਿਆਂ ਲਈ ਵਧਾਇਆ ਗਿਆ ਇੰਟਰਨੈੱਟ ਸ਼ਟਡਾਊਨ, ਹੁਕਮ ਜਾਰੀ
ਐਮਰਜੈਂਸੀ ’ਚ ਵੀ ਯੂਜ ਕੀਤਾ ਜਾ ਸਕਦੈ ਜਾਯਡਸ ਕੈਡਿਲਾ
ਜਾਯਡਸ ਕੈਡਿਲਾ ਦੀ ਵੈਕਸੀਨ ਨੂੰ ਭਾਰਤ ਦੇ ਡਰੱਗਸ ਮਹਾ ਕੰਟਰੋਲਰ ਨੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ 5 ਟੀਕਿਆਂ ਦੀ ਮਨਜ਼ੂਰੀ ਮਿਲੀ ਹੈ। ਇਸ ਵਿਚ ਸੀਰਮ ਇੰਸਟੀਚਿਊਟ ਦਾ ਕੋਵੀਸ਼ੀਲਡ, ਭਾਰਤ ਬਾਇਓਟੇਕ ਦਾ ਕੋਵੈਕਸੀਨ, ਰੂਸ ਦਾ ਸਪੂਤਨਿਕ-ਵੀ ਅੇਤ ਅਮਰੀਕਾ ਦਾ ਮਾਰਡਨਾ ਅਤੇ ਜਾਨਸਨ ਐਂਡ ਜਾਨਸਨ ਦਾ ਟੀਕਾ ਸ਼ਾਮਲ ਹੈ। ਇਨ੍ਹਾਂ ਟੀਕਿਆਂ ਵਿਚੋਂ ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ-ਵੀ ਦਾ ਦੇਸ਼ ਵਿਚ ਇਸਤੇਮਾਲ ਹੋ ਰਿਹਾ ਹੈ। ਇਸ ਮਨਜ਼ੂਰੀ ਨਾਲ ਜਾਈਕੋਵ-ਡੀ 6ਵਾਂ ਟੀਕਾ ਹੋ ਜਾਏਗਾ। ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ-ਵੀ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਅਤੇ ਇਨ੍ਹਾਂ ਟੀਕਿਆਂ ਨੂੰ ਦੋ ਖੁਰਾਕਾਂ ਵਿਚ ਦਿੱਤਾ ਜਾ ਰਿਹਾ ਹੈ। ਇਸ ਦੇ ਉਲਟ ਜਾਯਕੋਵ-ਡੀ 12 ਤੋਂ 18 ਸਾਲ ਦੀ ਉਮਰ ਵਰਗ ਵਿਚ ਤਿੰਨ ਖੁਰਾਕਾਂ ਵਿਚ ਦਿੱਤਾ ਜਾ ਸਕੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸੁਪਰੀਮ ਕੋਰਟ ਨੇ ਕਿਹਾ, ਦੇਵਤਾ ਹੀ ਮੰਦਿਰ ਨਾਲ ਜੁੜੀ ਜ਼ਮੀਨ ਦੇ ਮਾਲਕ
NEXT STORY