ਨਵੀਂ ਦਿੱਲੀ- ਭਾਰੀ ਬਿਜਲੀ ਉਪਕਰਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਕੰਪਨੀ ਭਾਰਤ ਹੈਵੀ ਇਲੈਕਟ੍ਰਿਕਲਸ ਲਿਮਿਟਡ (ਭੇਲ) ਨੂੰ ਤਾਮਿਲਨਾਡੂ ਬਿਜਲੀ ਉਤਪਾਦਨ ਅਤੇ ਵੰਡ ਨਿਗਮ ਲਿਮਿਟਡ ਤੋਂ 1320 ਮੈਗਾਵਾਟ ਦੇ ਸੁਪਰ ਕ੍ਰਿਟਿਕਲ ਥਰਮਲ ਪਾਵਰ ਪ੍ਰਾਜੈਕਟ ਲਗਾਉਣ ਦੇ ਲਈ 7800 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।
ਕੰਪਨੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਆਰਡਰ ਦੇ ਤਹਿਤ ਤਾਮਿਲਨਾਡੂ ਦੇ ਐਨੋਰ ਸੇਜ਼ ’ਚ 660-660 ਮੈਗਾਵਾਟ ਦੇ ਦੋ ਪਲਾਂਟ ਲਗਾਏ ਜਾਣਗੇ ਜੋ ਕੋਲਾ ਅਧਾਰਤ ਹੋਣਗੇ।
ਭੇਲ ਨੂੰ ਇਸ ਪ੍ਰਾਜੈਕਟ ਦਾ ਡਿਜ਼ਾਈਨ, ਇੰਜੀਨੀਅਰਿੰਗ ਵਿਨਿਰਮਾਣ ਕਰਨ, ਸਪਲਾਈ, ਨਿਰਮਾਣ, ਪ੍ਰੀਖਣ ਅਤੇ ਬਿਜਲੀ ਉਤਪਾਦਨ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।