ਵਾਸ਼ਿੰਗਟਨ-ਵਿਸ਼ਵ ਬੈਂਕ ਨੇ ਸੁਚੇਤ ਕੀਤਾ ਹੈ ਕਿ ਇਬੋਲਾ ਮਹਾਮਾਰੀ 'ਤੇ ਕਾਬੂ ਨਾ ਪਾਇਆ ਗਿਆ ਤਾਂ ਇਸ ਨਾਲ ਪੱਛਮੀ ਅਫਰੀਕੀ ਦੇਸ਼ਾਂ ਦੀ ਅਰਥਵਿਵਸਥਾ ਨੂੰ ਅਗਲੇ ਸਾਲ ਤਕ 32.6 ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋ ਸਕਦਾ ਹੈ।
ਬੈਂਕ ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਜੇਕਰ ਇਸ ਮਹਾਮਾਰੀ ਨੂੰ ਤਿੰਨ ਦੇਸ਼ ਲਾਈਬੇਰੀਆ, ਸਿਆਰਾ ਲਿਓਨ ਅਤੇ ਗੋਇਨਾ ਤੋਂ ਬਾਹਰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਦਸੰਬਰ ਤਕ ਸਫਲ ਨਹੀਂ ਹੋਈ ਤਾਂ ਸਮੂਚੇ ਖੇਤਰ 'ਤੇ ਆਰਥਿਕ ਬਰਬਾਦੀ ਦਾ ਸੰਕਟ ਖੜ੍ਹਾ ਹੋ ਜਾਵੇਗਾ ਪਰ ਜੇਕਰ ਇਹ ਮਹਾਮਾਰੀ ਗੁਆਂਢੀ ਦੇਸ਼ਾਂ 'ਚ ਫੈਲਦੀ ਹੈ ਤਾਂ 2 ਸਾਲ 'ਚ ਕੁੱਲ ਅਸਰ 2015 ਦੇ ਅਖੀਰ ਤਕ 32.6 ਅਰਬ ਡਾਲਰ ਤਕ ਪਹੁੰਚ ਸਕਦਾ ਹੈ।
ਭੇਲ ਨੂੰ ਮਿਲਿਆ 7800 ਕਰੋੜ ਰੁਪਏ ਦਾ ਆਰਡਰ
NEXT STORY