ਨਵੀਂ ਦਿੱਲੀ- ਮਹਾਰਾਸ਼ਟਰ ਅਤੇ ਹਰਿਆਣਾ ’ਚ ਵਿਧਾਨਸਭਾ ਚੋਣਾਂ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ’ਚ 2.50 ਰੁਪਏ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਲਗਭਗ ਇਕ ਰੁਪਏ ਲੀਟਰ ਦੀ ਕਟੌਤੀ ਹੋ ਸਕਦੀ ਹੈ। ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਇਸ ਸਮੇਂ 27 ਮਹੀਨੇ ਦੇ ਹੇਠਲੇ ਪੱਧਰ ’ਤੇ ਹੈ।
ਇਸ ਵਿਸ਼ੇ ਨਾਲ ਸਬੰਧਤ ਇਕ ਸੂਤਰ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਸੂਬਿਆਂ ’ਚ 15 ਅਕਤੂਬਰ ਨੂੰ ਵਿਧਾਨਸਭਾ ਚੋਣਾਂ ਹੋਣ ਤੋਂ ਬਾਅਦ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਘੱਟ ਸਕਦੀਆਂ ਹਨ।
ਕੌਮਾਂਤਰੀ ਬਾਜ਼ਾਰ ’ਚ ਬੈਂਚਮਾਰਕ ਬ੍ਰੇਂਟ ਕੱਚੇ ਤੇਲ ਦੀ ਕੀਮਤ ਬੁੱਧਵਾਰ ਨੂੰ 1.35 ਡਾਲਰ ਘੱਟ ਕੇ 90.76 ਡਾਲਰ ਪ੍ਰਤੀ ਬੈਰਲ ਰਹਿ ਗਈ। ਜੂਨ 2012 ਤੋਂ ਬਾਅਦ ਇਹ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਸਾਲ ਹੁਣ ਤੱਕ ਕੱਚੇ ਤੇਲ ਦੀਆਂ ਕੀਮਤਾਂ 18 ਫੀਸਦੀ ਤੱਕ ਘੱਟ ਚੁੱਕੀਆਂ ਹਨ।
ਇਬੋਲਾ ਰਾਹੀਂ ਅਰਥਵਿਵਸਥਾ ਨੂੰ 32.6 ਅਰਬ ਡਾਲਰ ਦਾ ਨੁਕਸਾਨ : ਵਿਸ਼ਵ ਬੈਂਕ
NEXT STORY