ਮੁੰਬਈ- ਕਮਜ਼ੋਰ ਸੰਸਾਰਕ ਸੰਕੇਤਾਂ ਦੇ ਵਿਚਾਲੇ ਤੇਲ ਕੀਮਤਾਂ ’ਚ ਗਿਰਾਵਟ ਨਾਲ ਡਾਲਰ ’ਤੇ ਬੈਂਕਾਂ ਅਤੇ ਬਰਾਮਦਕਾਰਾਂ ਦੇ ਵਿਕਰੀ ਦਬਾਅ ਨਾਲ ਰੁਪਏ ’ਚ ਲਗਾਤਾਰ ਤੀਜੇ ਦਿਨ ਮਜ਼ਬੂਤੀ ਰਹੀ ਅਤੇ ਬੁੱਧਵਾਰ ਨੂੰ ਇਹ ਤਿੰਨ ਪੈਸੇ ਵੱਧ ਕੇ 61.40 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 61.46 ਰੁਪਏ ਪ੍ਰਤੀ ਡਾਲਰ ’ਤੇ ਕਮਜ਼ੋਰ ਖੁੱਲ੍ਹਿਆ ਜੋ ਮੰਗਲਵਾਰ ਨੂੰ 61.43 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਦਰਾਮਦਕਾਰਾਂ ਦੀ ਸ਼ੁਰੂੁਆਤੀ ਡਾਲਰ ਮੰਗ ਦੇ ਕਾਰਨ ਕਾਰੋਬਾਰ ਦੇ ਦੌਰਾਨ ਰੁਪਿਆ 61.5150 ਰੁਪਏ ਪ੍ਰਤੀ ਡਾਲਰ ’ਤੇ ਹੇਠਾਂ ਗਿਆ। ਹਾਲਾਂਕਿ ਬਾਅਦ ਵਿਚ ਰੁਪਿਆ ਸ਼ੁਰੂਆਤੀ ਨੁਕਸਾਨ ਦੇ ਰੁਖ ਤੋਂ ਉਬਰ ਗਿਆ ਅਤੇ ਅੰਤ ਵਿਚ ਤਿੰਨ ਪੈਸੇ ਜਾਂ 0.05 ਫੀਸਦੀ ਦੀ ਤੇਜ਼ੀ ਦੇ ਦਿਖਾਉਂਦਾ ਹੋਇਆ 61.40 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।
ਪਿਛਲੇ ਤਿੰਨ ਕਾਰੋਬਾਰੀ ਸੈਸ਼ਨਾਂ ’ਚ ਰੁਪਏ ’ਚ 35 ਪੈਸੇ ਜਾਂ 0.56 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ। ਦਿਨ ਦੇ ਕਾਰੋਬਾਰ ਵਿਚ ਇਸ ’ਚ 61.34 ਤੋਂ 61.5150 ਰੁਪਏ ਪ੍ਰਤੀ ਡਾਲਰ ਦਾ ਉਤਾਰ-ਚੜ੍ਹਾਅ ਆਇਆ।
ਦੁਪਹਿਰ ਦੇ ਕਾਰੋਬਾਰ ’ਚ ਕੱਚੇ ਤੇਲ ਦਾ ਨਵੰਬਰ ਡਿਲੀਵਰੀ ਅਮਰੀਕੀ ਬੈਂਚਮਾਰਕ ਵੈੱਸਟ ਟੈਕਸਾਸ ਇੰਟਰਮਿਡੀਏਟ 1.11 ਡਾਲਰ ਡਿਗ ਕੇ 87.74 ਡਾਲਰ ਪ੍ਰਤੀ ਬੈਰਲ ਅਤੇ ਬ੍ਰੇਂਟ ਨਾਰਥ ਕਰੂਡ 1.12 ਡਾਲਰ ਘੱਟ ਕੇ 90.99 ਡਾਲਰ ਪ੍ਰਤੀ ਬੈਰਲ ਰਹਿ ਗਈ।
ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਬੁੱਧਵਾਰ ਨੂੰ 25.18 ਅੰਕ ਜਾਂ 1.10 ਫੀਸਦੀ ਘੱਟ ਕੇ 26,246.79 ਅੰਕ ’ਤੇ ਬੰਦ ਹੋਇਆ।
ਇਸ ਵਿਚਾਲੇ ਭਾਰਤੀ ਰਿਜ਼ਰਵ ਬੈਂਕ ਨੇ ਸੰਦਰਭ ਦਰ 61.4648 ਰੁਪਏ ਪ੍ਰਤੀ ਡਾਲਰ ਅਤੇ 77.6546 ਰੁਪਏ ਪ੍ਰਤੀ ਯੂਰੋ ਨਿਰਧਾਰਤ ਕੀਤੀ ਸੀ।
ਪੌਂਡ ਦੇ ਮੁਕਾਬਲੇ ਰੁਪਏ ’ਚ ਤੇਜ਼ੀ ਆਈ ਜਦੋਂਕਿ ਯੂਰੋ ਅਤੇ ਜਾਪਾਨੀ ਯੇਨ ਦੇ ਮੁਕਾਬਲੇ ਇਸ ’ਚ ਗਿਰਾਵਟ ਰਹੀ।
ਸੂਬਿਆਂ ’ਚ ਚੋਣਾਂ ਤੋਂ ਬਾਅਦ ਢਾਈ ਰੁਪਏ ਘੱਟ ਸਕਦੀਆਂ ਹਨ ਡੀਜ਼ਲ ਦੀਆਂ ਕੀਮਤਾਂ
NEXT STORY