ਕਲਾਂਵਾਲੀ- ਅੰਮ੍ਰਿਤਸਰ ਲੋਕਸਭਾ ਸੀਟ ਤੋਂ ਟਿਕਟ ਕਟੇ ਜਾਣ ਤੋਂ ਬਾਅਦ 4 ਮਹੀਨੇ ਤੱਕ ਚੁੱਪ ਰਹੇ ਭਾਜਪਾ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਹਰਿਆਣਾ ਵਿਖੇ ਚੋਣ ਪ੍ਰਚਾਰ ਕਰਦਿਆਂ ਅਕਾਲੀ ਦਲ ਖਿਲਾਫ ਖੁਲੀ ਜੰਗ ਦਾ ਐਲਾਨ ਕਰ ਦਿੱਤਾ। ਡੱਬਵਾਲੀ ਵਿਖੇ ਚੋਣ ਰੈਲੀ ਦੌਰਾਨ ਸਿੱਧੂ ਨੇ ਅਕਾਲੀ ਦਲ ਵਲੋਂ ਇਨੈਲੋ ਦੇ ਹੱਕ ਵਿਚ ਚੋਣ ਪ੍ਰਚਾਰ ਕੀਤੇ ਜਾਣ ਤੋਂ ਇਕਲਾਖੀ ਸਵਾਲ ਚੁੱਕੇ।
ਸਿੱਧੂ ਨੇ ਕਿਹਾ ਕਿ ਅਕਾਲੀ ਦਲ ਪੰਜਾਬ 'ਚ ਭਾਜਪਾ ਦੇ ਨਾਲ ਹੈ ਅਤੇ ਹਰਿਆਣਾ ਵਿਚ ਭਾਜਪਾ ਦੀ ਪਿੱਠ 'ਤੇ ਛੁਰਾ ਖੋਬ ਰਿਹਾ ਹੈ। ਅਕਾਲੀ ਦਲ ਵਲੋਂ ਅਰੁਣ ਜੇਤਲੀ ਦੇ ਨਾਂ ਦੀ ਪੌਰਵੀ ਕੀਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਸੀਟ ਤੋਂ ਸਿੱਧੂ ਦੀ ਟਿਕਟ ਕੱਟੀ ਗਈ ਸੀ। ਲੋਕਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਪ੍ਰਚਾਰ ਨਹੀਂ ਕੀਤਾ ਸੀ ਅਤੇ 4 ਮਹੀਨਿਆਂ ਤੱਕ ਚੁੱਪ ਹੀ ਰਹੇ ਪਰ ਬੁੱਧਵਾਰ ਨੂੰ ਹਰਿਆਣਾ 'ਚ ਗੂੰਜੀ ਸਿੱਧੂ ਵਾਣੀ। ਪੰਜਾਬ 'ਚ ਭਵਿੱਖ ਦੀ ਸਿਆਸੀ ਤਸਵੀਰ ਦਾ ਸੰਕੇਤ ਦੇ ਰਹੀ ਹੈ।
ਕਸ਼ਮੀਰ ਘਾਟੀ ਵਿਚ ਇੰਟਰਨੈੱਟ-ਮੋਬਾਈਲ ਸੇਵਾ ਰੁਕੀ
NEXT STORY