ਨਵੀਂ ਦਿੱਲੀ- ਫੇਸਬੁੱਕ ਫਾਊਂਡਰ ਅਤੇ ਸੀ.ਈ.ਓ. ਮਾਰਕ ਜੁਕਰਬਰਗ ਨੇ ਆਪਣੇ ਦੋ ਦਿਨ ਦੇ ਭਾਰਤ ਦੌਰੇ 'ਤੇ ਅੱਜ ਗਲੋਬਲ ਇੰਟਰਨੈਟ ਪ੍ਰਾਜੈਕਟ internet.org ਨੂੰ ਲਾਂਚ ਕੀਤਾ। ਇਸ ਪ੍ਰਾਜੈਕਟ ਦਾ ਐਲਾਨ ਪਿਛਲੇ ਸਾਲ ਅਗਸਤ 'ਚ ਹੀ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦਾ ਮੋਟਿਵ ਇੰਟਰਨੈਟ ਕੁਨੈਕਟੀਵਿਟੀ ਨੂੰ ਹੋਰ ਵਧਾਉਣ ਅਤੇ ਉਨ੍ਹਾਂ ਦੋ ਤਿਹਾਈ ਜਨਤਾ ਨੂੰ ਇੰਟਰਨੈਟ ਨਾਲ ਜੋੜਨਾ ਹੈ ਜੋ ਹੁਣ ਤਕ ਇੰਟਰਨੈਟ ਨਾਲ ਨਹੀਂ ਜੁੜ ਸਕੀ।
internet.org ਦੇ ਫਾਊਂਡਿੰਗ ਮੈਂਬਰਜ਼ 'ਚ ਫੇਸਬੁੱਕ, ਅਰਿਕਸਨ, ਮੀਡੀਆਟੈਕ, ਨੋਕਿਆ, ਓਪੇਰਾ ਕਵਾਲਕਾਮ ਅਤੇ ਸੈਮਸੰਗ ਸ਼ਾਮਲ ਹਨ। ਭਾਰਤ 'ਚ ਮੰਗਲ ਮਿਸ਼ਨ ਮੰਗਲਯਾਨ ਦੀ ਸਫਲਤਾ ਨੂੰ ਲੈ ਕੇ ਜੁਕਰਬਰਗ ਨੇ ਕਿਹਾ ਕਿ ਇਸ ਅਚੀਵਮੈਂਟ ਦੇ ਬਾਅਦ ਭਾਰਤ ਵਰਗੇ ਦੇਸ਼ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦੀ ਪੂਰੀ ਆਬਾਦੀ ਇੰਟਰਨੈਟ ਨਾਲ ਜੁੜੇ ਅਤੇ internet.org ਦਾ ਉਦੇਸ਼ ਹੈ ਕਿ ਅਸੀਂ ਗ੍ਰਾਮੀਣ ਭਾਰਤ ਨੂੰ ਵੀ ਇੰਟਰਨੈਟ ਨਾਲ ਜੋੜੀਏ। ਭਾਰਤ 'ਚ ਲੱਗਭਗ 243 ਬਿਲਿਅਨ ਲੋਕ ਇੰਟਰਨੈਟ ਦੀ ਵਰਤੋਂ ਕਰਦੇ ਹਨ। ਜਿਨ੍ਹਾਂ 'ਚੋਂ 100 ਬਿਲਿਅਨ ਲੋਕ ਫੇਸਬੁੱਕ ਯੂਜ਼ਰ ਵੀ ਹਨ ਪਰ ਇਸ ਦੇ ਬਾਵਜੂਦ ਵੀ ਅਜੇ ਕਈ ਕਰੋੜ ਲੋਕ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਇੰਟਰਨੈਟ ਦਾ ਮਤਲਬ ਨਹੀਂ ਪਤਾ ਹੋਵੇਗਾ ਅਤੇ ਅਸੀਂ ਇਸ ਪ੍ਰਾਜੈਕਟ ਨਾਲ ਇਹ ਬਦਲਾਅ ਲਿਆਉਣਾ ਚਾਹੁੰਦੇ ਹਾਂ।
internet.org ਇਕ ਖੁਲ੍ਹੇ ਤਰ੍ਹਾਂ ਦੇ ਕੰਪਿਊਟਰ ਪ੍ਰਾਜੈਕਟ ਨਾਲ ਪ੍ਰਭਾਵਿਤ ਹੈ, ਇੰਟਰਨੈਟ ਇੰਡਸਟਰੀਜ਼ ਦੇ ਦਿੱਗਜ਼ ਇਸ ਪ੍ਰਾਜੈਕਟ 'ਚ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਨਾਲ ਕਲਾਊਡ ਕੰਪਿਊੁਟਿੰਗ ਨੂੰ ਸਸਤੀਆਂ ਕੀਮਤਾਂ 'ਚ ਲੋਕਾਂ ਤਕ ਪਹੁੰਚਾਇਆ ਜਾਵੇਗਾ ਅਤੇ ਇਸ ਤਰ੍ਹਾਂ ਕਰਨ ਲਈ ਨਵੇਂ ਅਤੇ ਅਫਿਸ਼ਿਐਂਟ ਡਿਵਾਈਸ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। internet.org ਇਕ ਜੁਆਇੰਟ ਪ੍ਰਾਜੈਕਟ ਹੈ ਜਿਸ ਨਾਲ ਜਾਣਕਾਰੀ ਸ਼ੇਅਰ ਕੀਤੀ ਜਾ ਸਕੇਗੀ ਅਤੇ ਮੋਬਾਈਲ ਇੰਡਸਟਰੀਜ਼ ਅਤੇ ਸਰਕਾਰ ਦੀ ਸਾਂਝੀ ਕੋਸ਼ਿਸ਼ ਨਾਲ ਪੂਰੀ ਦੁਨੀਆ ਨੂੰ ਆਨਲਾਈਨ ਕੀਤਾ ਜਾ ਸਕੇਗਾ। ਹੁਣ ਸਮਾਂ ਆ ਗਿਆ ਹੈ ਕਿ ਇੰਟਰਨੈਟ ਕੁਨੈਕਟੀਵਿਟੀ ਨੂੰ ਹਰ ਇਨਸਾਨ ਦਾ ਮਨੁੱਖੀ ਅਧਿਕਾਰ ਸਮਝਨਾ ਚਾਹੀਦਾ।
'ਸਮਾਂ ਬਦਲ ਗਿਐ ਇਹ ਗੱਲ ਦੁਸ਼ਮਣ ਦੀ ਸਮਝ 'ਚ ਆ ਗਈ ਹੈ' : ਮੋਦੀ
NEXT STORY