ਨਵੀਂ ਦਿੱਲੀ- ਗੂਗਲ ਨੇ ਵਿੰਡੋਜ਼ ਅਤੇ ਕਰੋਮ ਓ.ਐਸ. ਦੇ ਯੂਜ਼ਰਸ ਲਈ ਹੈਂਗਆਊਟਸ ਕਰੋਮ ਐਪ ਲਾਂਚ ਕੀਤਾ ਹੈ। ਕੰਪਨੀ ਅਨੁਸਾਰ ਇਸ ਐਪ ਨੂੰ ਖਾਸ ਡੈਸਕਟਾਪ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਨਵਾਂ ਹੈਂਗਆਊਟਸ ਐਪ ਬਰਾਊਜ਼ਰ ਤੋਂ ਵੱਖ ਕੰਮ ਕਰਦਾ ਹੈ। ਇਸ ਐਪ ਨੂੰ ਫ੍ਰੀ 'ਚ ਕਰੋਮ ਵੈਬ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਗੂਗਲ ਨੇ ਦੱਸਿਆ ਕਿ ਜਿਹੜੇ ਲੋਕ ਵਿੰਡੋਜ਼ ਜਾਂ ਕਰੋਮ ਓ.ਐਸ. 'ਤੇ ਹੈਂਗਆਊਟਸ ਕਰੋਮ ਐਕਸਟੇਂਸ਼ਨ ਵਰਤੋਂ ਕਰ ਰਹੇ ਹਨ ਉਨ੍ਹਾਂ ਨੂੰ ਅਗਲੇ ਕੁਝ ਹਫਤਿਆਂ ਤਕ ਨਵਾਂ ਹੈਂਗਆਊਟਸ ਕਰੋਮ ਐਪ ਵਰਤੋਂ ਕਰਨ ਦਾ ਮੈਸੇਜ ਭੇਜਿਆ ਜਾਵੇਗਾ। ਹੈਂਗਆਊਟਸ ਕਰੋਮ ਐਪ 'ਚ ਡੈਸਕਟਾਪ ਯੂਜ਼ਰਸ ਨੂੰ ਕਨਡੈਂਸਡ ਕਾਨਟੈਕਟ ਲਿਸਟ ਅਤੇ ਚੈਟ, ਸਟਰੀਮਲਾਈਨਡ ਡਿਜ਼ਾਈਨ ਅਤੇ ਵੀਡੀਓ ਅਤੇ ਵਾਇਸ ਦੇ ਆਪਸ਼ਨ ਮਿਲਣਗੇ। ਗੂਗਲ ਨੇ ਦੱਸਿਆ ਕਿ ਜਦੋਂ ਤਕ ਐਪ ਕੰਮ ਕਰੇਗਾ ਤੁਹਾਨੂੰ ਸਾਰੇ ਮੈਸੇਜ ਮਿਲਦੇ ਰਹਿਣਗੇ ਅਤੇ ਚੈਟ ਤੁਹਾਡੀ ਸਾਰੀਆਂ ਡਿਵਾਈਸਿਜ਼ ਦੇ ਹੈਂਗਆਊਟਸ 'ਤੇ ਸਿੰਕ ਹੁੰਦੀ ਰਹੇਗੀ।
ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਪੰਜਵੇਂ ਹਫਤੇ ਘਟਿਆ, 2.75 ਅਰਬ ਡਾਲਰ ਦੀ ਗਿਰਾਵਟ
NEXT STORY