ਮੁੰਬਈ- ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਆਪਣੇ-ਆਪਣੇ ਅੰਦਾਜ਼ ਨਾਲ ਦਰਸ਼ਕਾਂ ਨੂੰ ਖੁਸ਼ ਕਰਦੀਆਂ ਹਨ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਇਕ ਪ੍ਰਸ਼ੰਸਕ ਦਾ ਜਵਾਬ ਟਵਿੱਟਰ 'ਤੇ ਇਕ ਵੀਡੀਓ ਕਲਿੱਪ ਦੇ ਮਾਧਿਅਮ ਨਾਲ ਦਿੱਤਾ, ਜਿਸ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਭੇਜੀ ਸੀ। ਅਮਿਤਾਭ ਨੇ ਰਿਸ਼ੀ ਨਾਂ ਦੇ ਇਕ ਪ੍ਰਸ਼ੰਸਕ ਨੂੰ ਟਵਿੱਟਰ 'ਤੇ ਸ਼ੁੱਭਕਾਮਨਾ ਦਿੰਦੇ ਹੋਏ ਇਕ ਵੀਡੀਓ ਕਲਿੱਪ ਸਾਂਝੀ ਕੀਤੀ। ਅਮਿਤਾਭ ਨੇ ਵੀਡੀਓ 'ਚ ਕਿਹਾ, ''ਰਿਸ਼ੀ ਜਿਵੇਂ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ 11 ਅਕਤੂਬਰ ਨੂੰ ਮੇਰੇ ਜਨਮ ਦਿਨ 'ਤੇ ਟਵਿੱਟਰ ਰਾਹੀਂ ਮੈਨੂੰ ਵਧਾਈ ਦਿੱਤੀ ਸੀ ਤਾਂ ਮੈਂ ਵੀਡੀਓ ਨਾਲ ਜਵਾਬ ਦੇਣ ਵਾਲੇ ਆਪਣੇ ਵਾਅਦੇ ਨੂੰ ਨਿਭਾਅ ਰਿਹਾ ਹਾਂ।''
ਅਮਿਤਾਭ ਨੇ ਅੱਗੇ ਲਿਖਿਆ, ''ਮੈਂ ਉਮੀਦ ਕਰਦਾ ਹਾਂ ਕਿ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਾਂਗਾ ਅਤੇ ਤੁਸੀਂ ਅੱਗੇ ਵੀ ਇਸ ਮੰਚ ਦੇ ਮਾਧਿਅਮ ਰਾਹੀਂ ਮੇਰੇ ਨਾਲ ਜੁੜੇ ਰਹੋਗੇ ਅਤੇ ਮੇਰੇ ਟਵਿੱਟਰ ਪਰਿਵਾਰ ਦਾ ਹਿੱਸਾ ਬਣੇ ਰਹੋਗੇ।'' ਅਮਿਤਾਭ ਨੇ ਆਪਣੇ 72ਵੇਂ ਜਨਮ ਦਿਨ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਲਈ ਵੀਡੀਓ ਸੰਦੇਸ਼ ਦਾ ਇਹ ਅਨੋਖਾ ਤਰੀਕਾ ਅਪਣਾਇਆ ਤਾਂਕਿ ਉਹ ਆਪਣੇ ਦਰਸ਼ਕਾਂ ਦੇ ਪਿਆਰ ਲਈ ਉਨ੍ਹਾਂ ਦਾ ਸ਼ੁੱਕਰੀਆ ਅਦਾ ਕਰ ਸਕੇ।
ਪ੍ਰਿਯੰਕਾ ਅਤੇ ਆਮਿਰ ਨੂੰ ਪਛਾੜ ਗੂਗਲ 'ਤੇ ਨੰਬਰ ਵਨ ਬਣੀ ਆਲੀਆ ਭੱਟ
NEXT STORY