ਨਵੀਂ ਦਿੱਲੀ- ਹਾਲ ਹੀ 'ਚ ਇਕ ਸਰਵੇ 'ਚ ਅਦਾਕਾਰਾ ਆਲੀਆ ਭੱਟ ਨੇ ਆਮਿਰ ਖਾਨ ਅਤੇ ਪ੍ਰਿਯੰਕਾ ਚੋਪੜਾ ਵਰਗੇ ਵੱਡੇ ਸਿਤਾਰੇ ਨੂੰ ਵੀ ਪਛਾੜ ਦਿੱਤਾ। ਦਰਅਸਲ ਐਂਟੀ ਵਾਇਰਸ ਬਣਾਉਣ ਵਾਲੀ ਇਕ ਕੰਪਨੀ ਦੇ ਸਰਵੇ ਮੁਤਾਬਕ ਆਲੀਆ ਭੱਟ ਨੂੰ ਇੰਟਰਨੈੱਟ 'ਤੇ ਜ਼ਿਆਦਾ ਸਰਚ ਕੀਤਾ ਗਿਆ ਹੈ। ਭਾਰਤ ਦੀ ਦਸ ਸਭ ਤੋਂ ਸਨਸਨੀਖੇਜ ਸੈਲੇਬ੍ਰਿਟੀਜ਼ 'ਚੋਂ ਆਲੀਆ ਭੱਟ ਟੌਪ 'ਤੇ ਰਹੀ। ਆਲੀਆ ਤੋਂ ਬਾਅਦ ਦੂਜੇ ਪਾਇਦਾਨ 'ਤੇ ਅਦਾਕਾਰ ਆਮਿਰ ਖਾਨ ਰਹੇ। ਆਮਿਰ ਨੂੰ 'ਪੀਕੇ' ਫਿਲਮ ਦੇ ਪੋਸਟਰ ਲਈ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਤੀਜੇ ਨੰਬਰ 'ਤੇ ਪ੍ਰਿਯੰਕਾ ਚੋਪੜਾ ਰਹੀ। ਪ੍ਰਿਯੰਕਾ ਚੋਪੜਾ ਨੂੰ ਬਾਕਸਰ ਮੈਰੀਕਾਮ ਦੇ ਜੀਵਨ 'ਤੇ ਆਧਾਰਿਤ ਫਿਲਮ 'ਮੈਰੀਕਾਮ' ਲਈ ਸਰਚ ਕੀਤਾ ਗਿਆ।
ਇਹ ਹਨ ਅਮਿਤਾਭ ਬੱਚਨ ਦੇ ਉਹ ਡਾਇਲਾਗਸ ਜੋ ਸਦਾਬਹਾਰ ਰਹਿਣਗੇ ਹਿੱਟ (ਦੇਖੋ ਤਸਵੀਰਾਂ)
NEXT STORY