ਮੁੰਬਈ- ਮਹਾਨਾਇਕ ਅਮਿਤਾਭ ਬੱਚਨ ਸ਼ਨੀਵਾਰ ਨੂੰ 72 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਇਸ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰ 'ਚ ਪਰਿਵਾਰ ਦੇ ਨਾਲ ਬਹੁਤ ਸਾਦਗੀ ਨਾਲ ਆਪਣਾ ਜਨਮ ਦਿਨ ਮਨਾਉਣਗੇ। ਬਿਗ ਬੀ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਕਰਵਾਚੌਥ ਹੋਣ ਦੇ ਕਾਰਨ ਘਰ ਦੀਆਂ ਸਾਰੀਆਂ ਔਰਤਾਂ ਵਰਤ ਕਰ ਰਹੀਆਂ ਹਨ। ਬਿਗ ਨੇ ਕਿਹਾ ਹੈ ਕਿ ਮੇਰੀ ਪੋਤੀ ਅਰਾਧਿਆ ਮੇਰੇ ਜਨਮ ਦਿਨ ਦਾ ਸਭ ਤੋਂ ਚੰਗਾ ਤੋਹਫਾ ਹੈ। ਮੇਰੇ ਪਿਤਾ ਹਰੀਵੰਸ਼ ਰਾਏ ਬੱਚਨ ਨੂੰ ਪੱਛਮੀ ਸ਼ੈਲੀ 'ਚ ਜਨਮ ਦਿਨ ਮਨਾਉਣਾ, ਕੇਕ ਕੱਟਣਾ ਪਸੰਦ ਨਹੀਂ ਸੀ। ਇਸ ਲਈ ਘਰ 'ਚ ਖੋਏ ਨਾਲ ਬਣਿਆ ਕੇਕ ਆਉਂਦਾ ਹੈ। ਕੇਕ ਅਤੇ ਮੋਮਬੱਤੀਆਂ ਵੀ ਬਹੁਤ ਘੱਟ ਲਗਾਈਆਂ ਜਾਂਦੀਆਂ ਹਨ। ਨਾਲ ਹੀ ਮਹਾਨਾਇਕ ਨੇ ਕੈਲਾਸ਼ ਸੱਤਿਯਾਰਥੀ ਅਤੇ ਮਲਾਲਾ ਯੁਸੁਫਜਈ ਨੂੰ ਸ਼ਾਂਤੀ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ 'ਤੇ ਵਧਾਈਆਂ ਵੀ ਦਿੱਤੀਆਂ।
ਤਸਵੀਰਾਂ 'ਚ ਦੇਖੋ ਸ਼ਰਲਿਨ ਦੀ ਸੈਕਸੀ ਪਾਊਟ
NEXT STORY