ਨੋਇਡਾ- ਸਾਡੇ ਦੇਸ਼ ਵਿਚ ਆਏ ਦਿਨ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਆਏ ਦਿਨ ਮਨਚਲਿਆਂ ਦੇ ਹੌਸਲੇ ਹੋਰ ਵਧਦੇ ਜਾ ਰਹੇ ਹਨ ਅਤੇ ਉਹ ਲੜਕੀਆਂ ਨਾਲ ਛੇੜਛਾੜ ਕਰਨ ਤੋਂ ਨਹੀਂ ਝਿਜਕਦੇ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਦਿੱਲੀ 'ਚ। ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਸੈਕਟਰ-60 ਵਿਚਇਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਘਟਨਾ ਸਾਹਮਣੇ ਆਈ ਹੈ।
ਦਰਅਸਲ ਕਾਲ ਸੈਂਟਰ 'ਚ ਕੰਮ ਕਰਨ ਵਾਲੀ ਇਹ ਲੜਕੀ ਛੁੱਟੀ ਹੋਣ ਤੋਂ ਬਾਅਦ ਬੱਸ ਤੋਂ ਘਰ ਜਾ ਰਹੀ ਸੀ। ਤਾਂ ਬੱਸ ਵਿਚ ਬੈਠੇ ਕੁਝ ਮਨਚਲਿਆਂ ਨੇ ਉਸ ਨਾਲ ਛੇੜਛਾੜ ਕਰਨੀ ਚਾਹੀ। ਜਦੋਂ ਲੜਕੀ ਅਤੇ ਬੱਸ ਵਿਚ ਬੈਠੇ ਉਸ ਦੇ ਦੋਸਤ ਨੇ ਇਸ ਦਾ ਵਿਰੋਧ ਕੀਤਾ ਤਾਂ ਮਨਚਲਿਆਂ ਨੇ ਫੋਨ ਕਰ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
ਲੜਕੀ ਨੂੰ ਬੱਸ ਤੋਂ ਉਤਾਰ ਕੇ ਮਨਚਲੇ ਉਸ ਨੂੰ ਕਾਰ ਵਿਚ ਬੈਠਾਉਣ ਹੀ ਜਾ ਰਹੇ ਸਨ ਕਿ ਤਾਂ ਉੱਥੇ ਮੌਜੂਦ ਲੋਕਾਂ ਨੇ ਲੜਕਿਆਂ ਨੂੰ ਘੇਰ ਲਿਆ। ਮਾਮਲਾ ਵਿਗੜਦਾ ਦੇਖ ਸਾਰੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਲੜਕੀ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਗੱਡੀ 'ਚ ਬੈਠਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਦੇ ਦੋਸਤ ਪੁਲਸ ਨੂੰ ਫੋਨ ਕਰ ਕੇ ਮਦਦ ਦੀ ਗੁਹਾਰ ਲਾ ਰਹੇ ਸਨ ਤਾਂ ਪੁਲਸ ਦੇਰੀ ਨਾਲ ਪਹੁੰਚੀ। ਨੋਇਡਾ ਪੁਲਸ ਦੀ ਇਸ ਢਿੱਲੀ ਕਾਰਵਾਈ ਨਾਲ ਦੋਸ਼ੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਸਵਾਲ ਇਹ ਉਠਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਿਵੇਂ ਰੋਕਿਆ ਜਾਵੇ। ਜੇਕਰ ਅਸੀਂ ਲੋਕ ਜਾਗਰੂਕ ਹੋ ਜਾਈਏ ਤਾਂ ਅਸੀਂ ਸਭ ਮਿਲ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕ ਸਕਦੇ ਹਾਂ।
ਜਾਂਚ 'ਚ ਪੁਲਸ ਦੇ ਨਾਲ ਹਮੇਸ਼ਾ ਸਹਿਯੋਗ ਕੀਤਾ : ਥਰੂਰ
NEXT STORY