ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜੁਕਰਬਰਗ ਨਾਲ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਦੇ ਉਪਾਅ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਕੇ ਸੋਚਣ ਲਈ ਕਿਹਾ ਹੈ। ਫੇਸਬੁੱਕ ਦੇ ਸਹਿ ਬਾਨੀ ਦੇ ਨਾਲ ਜਿਨ੍ਹਾਂ ਮੁੱਦਿਆਂ 'ਤੇ ਚਰਚਾ ਹੋਈ ਉਨ੍ਹਾਂ 'ਚ ਸਵੱਛ ਭਾਰਤ ਮਿਸ਼ਨ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੂੰ ਮਿਲਣ ਆਏ ਜੁਕਰਬਰਗ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸਰਕਾਰ ਦੇ ਨਾਲ ਕੰਮ ਕਰਨ 'ਚ ਦਿਲਚਸਪੀ ਜਤਾਈ ਹੈ। ਅਧਿਕਾਰਿਤ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕਈ ਅੱਤਵਾਦੀ ਸੰਗਠਨ ਮੈਂਬਰਾਂ ਦੀ ਭਰਤੀ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ। ਇਹ ਮੰਦਭਾਗਾ ਹੈ ਅਤੇ ਸਾਨੂੰ ਸੋਸ਼ਲ ਮੀਡੀਆ ਦੀ ਇਸ ਭੂਮਿਕਾ 'ਤੇ ਸੋਚਣ ਦੀ ਲੋੜ ਹੈ ਕਿ ਕੀ ਉਹ ਅੱਤਵਾਦ ਨੂੰ ਰੋਕ ਸਕਦਾ ਹੈ। ਉਥੇ ਹੀ ਪ੍ਰਧਾਨ ਮੰਤਰੀ ਨੇ ਜੁਕਰਬਰਗ ਨਾਲ ਭਾਰਤ ਦੀ ਖੁਸ਼ਹਾਲ ਸੈਰ ਸਪਾਟਾ ਸੰਭਾਵਨਾਵਾਂ ਨੂੰ ਫੇਸਬੁੱਕ ਰਾਹੀਂ ਹੁਲਾਰਾ ਦੇਣ ਦੀ ਅਪੀਲ ਵੀ ਕੀਤੀ ਹੈ।
ਪਾਟਿਲ ਨੇ ਦਿੱਤਾ ਵਿਵਾਦਪੂਰਨ ਬਿਆਨ, 'ਚੋਣਾਂ ਤੋਂ ਬਾਅਦ ਕਰਨਾ ਸੀ ਰੇਪ'
NEXT STORY