ਮਹਾਰਾਸ਼ਟਰ- ਅਕਸਰ ਨੇਤਾ ਵਿਵਾਦਪੂਰਨ ਬਿਆਨ ਦੇ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਜੇਕਰ ਮਾਮਲਾ ਕਾਫੀ ਭੱਖ ਜਾਵੇ ਤਾਂ ਉਹ ਇੰਨਾ ਕਹਿ ਕੇ ਪਿੱਛਾ ਛੁੱਡਵਾ ਲੈਂਦੇ ਹਨ ਕਿ ਉਨ੍ਹਾਂ ਦੇ ਬਿਆਨ 'ਚ ਕੁਝ ਅਜਿਹਾ ਨਹੀਂ ਕਿਹਾ ਜਿਸ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚੇ। ਕੁਝ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ, ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਨੇ। ਉਨ੍ਹਾਂ ਨੇ ਰੇਪ ਨਾਲ ਜੁੜਿਆ ਇਕ ਸ਼ਰਮਨਾਕ ਬਿਆਨ ਦਿੱਤਾ ਹੈ। ਜਿਸ ਕਾਰਨ ਉਹ ਵਿਵਾਦਾਂ ਵਿਚ ਘਿਰ ਗਏ ਹਨ।
ਦਰਅਸਲ ਮਨਸੇ ਦੇ ਉਮੀਦਵਾਰ ਸੁਧਾਕਰ ਖਾਡੇ ਅਜੇ ਵੀ ਰੇਪ ਦੇ ਮਾਮਲੇ ਵਿਚ ਜੇਲ ਵਿਚ ਬੰਦ ਹਨ। ਪਾਟਿਲ ਨੇ ਕਿਹਾ ਹੈ ਕਿ ਜੇਕਰ ਸੁਧਾਕਰ ਨੂੰ ਰੇਪ ਕਰਨਾ ਹੀ ਸੀ, ਤਾਂ ਚੋਣਾਂ ਤੋਂ ਬਾਅਦ ਕਰਨਾ ਚਾਹੀਦਾ ਸੀ।
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸਾਂਗਲੀ ਜ਼ਿਲੇ ਵਿਚ ਪ੍ਰਚਾਰ ਕਰਦੇ ਸਮੇਂ ਪਾਟਿਲ ਨੇ ਇਹ ਵਿਵਾਦਪੂਰਨ ਗੱਲਾਂ ਕਹੀਆਂ। ਮਾਮਲਾ ਜਦੋਂ ਜ਼ਿਆਦਾ ਭੱਖ ਗਿਆ ਤਾਂ ਆਰ. ਆਰ. ਪਾਟਿਲ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਹ ਬਿਆਨ ਕਿਸੇ ਦੀਆਂ ਭਾਵਨਾਵਾਂ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ।
ਹਰਿਆਣਾ ਦੀ ਤਰੱਕੀ ਲਈ ਸਥਿਰ ਸਰਕਾਰ ਦੇਣ: ਮੋਦੀ
NEXT STORY