ਭਿਵਾਨੀ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਭਿਵਾਨੀ 'ਚ ਕਿਹਾ ਕਿ ਭਾਰਤ-ਪਾਕਿ ਕੰਟਰੋਲ ਲਾਈਨ 'ਤੇ ਬੀ. ਐੱਸ. ਐੱਫ ਵਲੋਂ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ 'ਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਫਾਇਰਿੰਗ ਬੰਦ ਹੋ ਗਈ ਹੈ। ਕੰਟਰੋਲ ਲਾਈਨ 'ਤੇ ਸੀਜ਼ਫਾਇਰ ਦੀ ਉਲੰਘਣਾ ਕਰਨ 'ਤੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਇਹ ਗੱਲ ਉਨ੍ਹਾਂ ਨੇ ਸ਼ਨੀਵਾਰ ਨੂੰ ਭਿਵਾਨੀ ਜ਼ਿਲੇ ਦੇ ਚਰਖੀ-ਦਾਦਰੀ ਵਿਧਾਨਸਭਾ 'ਚ ਭਾਜਪਾ ਉਮੀਦਵਾਰ ਸੋਮਬੀਰ ਸਾਂਗਬਾਨ ਦੇ ਸਮਰਥਨ 'ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਹੀ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਭਾਰਤ ਵਲੋਂ ਗੱਲਬਾਤ ਦਾ ਰਸਤਾ ਹੁਣ ਵੀ ਖੁਲਾ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕੰਟਰੋਲ ਲਾਈਨ 'ਤੇ ਹੋਣ ਵਾਲੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੇ ਹੋਏ ਹਨ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇ ਰਹੇ ਹਨ।
ਉਨ੍ਹਾਂ ਨੇ ਸਾਫ ਕੀਤਾ ਕਿ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨ ਵਲੋਂ ਹੋਈ ਹੈ। ਭਾਰਤ ਨੇ ਤਾਂ ਸਿਰਫ ਜਵਾਬ ਦਿੱਤਾ ਹੈ। ਇਸ ਮੌਕੇ 'ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕੇਂਦਰ ਸਰਕਾਰ ਨੇ ਦੇਸ਼ 'ਚ ਮਹਿੰਗਾਈ ਦੇ ਵਾਧੇ ਨੂੰ ਕੰਟਰੋਲ ਕੀਤਾ ਹੈ। ਰਾਜਨਾਥ ਨੇ ਦੱਸਿਆ ਕਿ ਵਿਸ਼ਵ ਬੈਂਕ ਦੀ ਇਕ ਰਿਪੋਰਟ ਅਨੁਸਾਰ ਭਾਰਤ ਦੀ ਵਿਕਾਸ ਦਰ ਜੋ ਪੰਜ ਫੀਸਦੀ ਤੋਂ ਵੀ ਹੇਠਾਂ ਚਲੀ ਗਈ ਸੀ, ਉਹ ਪਿਛਲੇ 4 ਮਹੀਨੇ ਦੌਰਾਨ 6 ਫੀਸਦੀ ਵਲ ਵਧ ਰਹੀ ਹੈ। ਇਹ ਗੱਲ ਵਿਕਾਸ ਦਾ ਸੰਕੇਤ ਹੈ।
ਉੱਧਰ ਗਠਜੋੜ ਨੂੰ ਮਨ੍ਹਾ, ਇਧਰ ਆਪਸ 'ਚ ਭਿੜੇ ਵਰਕਰ
NEXT STORY