ਨਵੀਂ ਦਿੱਲੀ- ਸੰਘ ਮੁਖੀ ਮੋਹਨ ਭਾਗਵਤ ਨੇ ਹਿੰਦੂਤਵ 'ਤੇ ਅੱਜ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵ ਕਿਸੇ ਦੀ ਜਗੀਰ ਨਹੀਂ ਸਗੋਂ ਪੂਰੀ ਦੁਨੀਆ ਦੀ ਵਿਰਾਸਤ ਹੈ। ਭਾਗਵਤ ਨੇ 'ਹਿੰਦੂ ਇਨਸਾਈਕਲੋਪੀਡੀਆ' ਨਾਂ ਦੀ ਇਕ ਪੁਸਤਕ ਦੀ ਘੁੰਢ ਚੁਕਾਈ ਮੌਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਰਹਿਣ ਵਾਲਿਆਂ ਨੂੰ ਹਿੰਦੂਤਵ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਹਿੰਦੂਤਵ ਦੀ ਸਿੱਖਿਆ ਦੇਣੀ ਚਾਹੀਦੀ ਹੈ। ਵਿਦੇਸ਼ਾਂ ਵਿਚ ਜੋ ਲੋਕ ਹਨ ਉਨ੍ਹਾਂ ਦੇ ਬੱਚੇ ਜ਼ਿਆਦਾ ਜਾਣਕਾਰੀ ਚਾਹੁੰਦੇ ਹਨ। ਹਿੰਦੂਤਵ ਸ਼ਬਦ ਪਹਿਲਾਂ ਨਹੀਂ ਸੀ ਇਸਨੂੰ ਮਾਨਵ ਧਰਮ ਕਿਹਾ ਜਾਂਦਾ ਸੀ। ਇਹ ਸਮਾਗਮ ਪਰਮਾਰਥ ਮਿਸ਼ਨ ਅਤੇ ਗਲੋਬਲ ਸਿਟੀਜ਼ਨ ਫੋਰਮ ਨੇ ਰਲ ਕੇ ਕਰਵਾਇਆ। ਇਸ ਕਿਤਾਬ ਦੀ ਘੁੰਢ ਚੁਕਾਈ ਮੋਹਨ ਭਾਗਵਤ ਨੇ ਕੀਤੀ। ਇਸ ਸਮਾਗ ਵਿਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਮਨੁੱਖੀ ਸਰੋਤ ਮੰਤਰੀ ਸਮ੍ਰਿਤੀ ਇਰਾਨੀ ਅਤੇ ਕੁਝ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਵਿਰੁੱਧ ਐੱਫ. ਆਈ. ਆਰ. ਦਰਜ
NEXT STORY