ਇੰਦੌਰ- ਲੜਕੀ ਦੀ ਡੇਢ ਲੱਖ ਰੁਪਏ 'ਚ ਖਰੀਦੋ-ਫਰੋਖਤ ਕਰਕੇ ਉਸ ਨੂੰ ਜਿਸਮਫਰੋਸ਼ੀ ਦੇ ਦਲਦਲ 'ਚ ਧਕੇਲਣ ਦੇ ਦੋਸ਼ 'ਚ ਪੁਲਸ ਨੇ 30 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ 'ਚ ਔਰਤ ਦੇ ਪਤੀ ਨੂੰ ਪਹਿਲਾਂ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਮਹਿਲਾ ਥਾਣੇ ਦੀ ਇੰਚਾਰਜ ਜੋਤੀ ਸ਼ਰਮਾ ਨੇ ਅੱਜ ਦੱਸਿਆ ਕਿ ਕਰੀਬ ਢਾਈ ਮਹੀਨੇ ਤੋਂ ਫਰਾਰ ਦੋਸ਼ੀ ਰਾਨੀ ਸ਼ਰਮਾ ਨੂੰ ਕੱਲ ਰਾਤ ਖਜਰਾਨਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂਕਿ ਉਸ ਦੇ ਪਤੀ ਜਤਿੰਦਰ ਸ਼ਰਮਾ ਨੂੰ ਪੁਲਸ ਨੇ 5 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਡੋਲ ਜ਼ਿਲੇ ਦੀ ਰਹਿਣ ਵਾਲੀ 20 ਸਾਲਾ ਨਾਬਾਲਿਗਾ ਨੂੰ ਇਸ ਦੀ ਦੋਸਤ ਰੋਸ਼ਨੀ ਨੌਕਰੀ ਦਿਵਾਉਣ ਦੇ ਨਾਂ 'ਤੇ ਮਈ 'ਚ ਇੰਦੌਰ ਲੈ ਕੇ ਆਈ ਸੀ ਪਰ ਉਸ ਨੇ ਨਾਬਾਲਿਗਾ ਨੂੰ ਜਤਿੰਦਰ ਅਤੇ ਰਾਨੀ ਨੂੰ ਕਥਿਤ ਤੌਰ 'ਚੇ ਡੇਢ ਲੱਖ ਰੁਪਏ 'ਚ ਵੇਚ ਦਿੱਤਾ। ਉਹ ਨਾਬਾਲਿਗਾ ਤੋਂ ਜਬਰਨ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਨਾਬਾਲਿਗਾ ਕਿਸੇ ਦੀ ਮਦਦ ਨਾਲ ਉਨ੍ਹਾਂ ਦੇ ਚੁੰਗਲ ਤੋਂ 21 ਜੁਲਾਈ ਨੂੰ ਛੁਟੀ ਅਤੇ ਰੋਸ਼ਨੀ, ਜਤਿੰਦਰ ਅਤੇ ਰਾਣੀ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ।
ਪਾਟਿਲ ਦੀ 'ਚੋਣ ਪਿੱਛੋਂ ਰੇਪ' ਟਿੱਪਣੀ 'ਤੇ ਵਿਵਾਦ
NEXT STORY