ਸਾਂਗਲੀ- ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਆਪਣੀ ਉਸ ਟਿੱਪਣੀ ਬਾਅਦ ਵਿਵਾਦਾਂ 'ਚ ਘਿਰ ਗਏ ਹਨ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ,'' ਜੇਕਰ ਉਮੀਦਵਾਰ ਵਿਧਾਇਕ ਬਣਨਾ ਚਾਹੁੰਦਾ ਹੈ ਤਾਂ ਉਸਨੂੰ ਚੋਣਾਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਸੀ, ਉਸਦੇ ਬਾਅਦ ਉਹ ਰੇਪ ਕਰਦਾ।''
ਸਿਆਸੀ ਪਾਰਟੀਆਂ ਤੇ ਸਮਾਜਿਕ ਵਰਕਰਾਂ ਨੇ ਇਸ ਟਿੱਪਣੀ ਨੂੰ ਸੂਬੇ ਦੀਆਂ ਔਰਤਾਂ ਦਾ ਅਪਮਾਨ ਕਰਨ ਵਾਲਾ ਕਰਾਰ ਦਿੱਤਾ ਹੈ। ਵਿਵਾਦ ਵੱਧਦਾ ਦੇਖ ਕੇ ਪਾਟਿਲ ਨੇ ਤੁਰੰਤ ਮੁਆਫੀ ਮੰਗੀ ਤੇ ਕਿਹਾ, '' ਉਹ ਸਿਰਫ ਉਸ ਉਮੀਦਵਾਰ ਦੀ ਆਲੋਚਨਾ ਕਰ ਰਿਹਾ ਸੀ। ਔਰਤਾਂ ਦਾ ਅਪਮਾਨ ਕਰਨ ਦਾ ਉਸਦਾ ਕੋਈ ਇਰਾਦਾ ਨਹੀਂ ਸੀ। ਜੇਕਰ ਇਸ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪੁੱਜੀ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੇ ਹਨ।
ਹਿੰਦੂਤਵ ਕਿਸੇ ਦੀ ਜਗੀਰ ਨਹੀਂ ਸਗੋਂ ਪੂਰੀ ਦੁਨੀਆ ਦੀ ਹੈ ਵਿਰਾਸਤ- ਮੋਹਨ ਭਾਗਵਤ
NEXT STORY