ਮੁੰਬਈ- ਮਹਾਰਾਸ਼ਟਰ 'ਚ 15 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 4 ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
ਪਾਰਟੀ ਦੇ ਸੂਤਰਾਂ ਅਨੁਸਾਰ ਮੋਦੀ ਮਹਾਰਾਸ਼ਟਰ 'ਚ ਚੋਣ ਪ੍ਰਚਾਰ ਦੇ ਆਖਰੀ ਦੌਰ 'ਚ ਭਲਕੇ ਉਸਮਾਨਾਬਾਦ ਦੇ ਤੁਲਜਾਪੁਰ ਚੋਣ ਖੇਤਰ 'ਚ ਆਪਣੇ ਵਿਧਾਇਕਾਂ ਦੇ ਹੱਕ 'ਚ ਰੈਲੀਆਂ ਨੂੰ ਸੰਬੋਧਨ ਕਰਨਗੇ।
ਤੁਲਜਾਪੁਰ ਦੇ ਬਾਅਦ ਮੋਦੀ ਨਾਂਦੇੜ ਜ਼ਿਲੇ ਦੇ ਲੋਹਾ ਚੋਣ ਖੇਤਰ 'ਚ ਉਸ ਇਲਾਕੇ ਦੇ 9 ਵਿਧਾਇਕਾਂ ਦੇ ਸਮਰਥਨ 'ਚ ਰੈਲੀਆਂ ਨੂੰ ਸੰਬੋਧਨ ਕਰਨਗੇ। ਮੋਦੀ ਇਸ ਤੋਂ ਪਹਿਲਾਂ ਮਰਾਠਵਾੜਾ 'ਚ 3 ਚੋਣ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ। ਇਨ੍ਹਾਂ ਰੈਲੀਆਂ ਦੌਰਾਨ ਉਨ੍ਹਾਂ ਨੂੰ ਵੋਟਰਾਂ ਦਾ ਵਧੀਆ ਰਿਸਪਾਂਸ ਮਿਲ ਰਿਹਾ ਹੈ।
ਮੋਦੀ ਸੋਲਾਪੁਰ ਦੇ ਪੰਡਰਪੁਰ 'ਚ ਤੇ ਉਸਦੇ ਬਾਅਦ ਸ਼ਾਮ ਨੂੰ ਮੁੰਬਈ 'ਚ ਇਕ ਰੈਲੀ ਨੂੰ ਸੰਬੋਧਨ ਕਰਨਗੇ।
ਡੇਢ ਲੱਖ ਰੁਪਏ ਲਈ ਕਰ ਦਿੱਤਾ ਲੜਕੀ ਦਾ ਸੌਦਾ!
NEXT STORY