ਮੁੰਬਈ- ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਜੀਤ ਪਵਾਰ ਤੇ ਪਾਰਟੀ ਦੇ ਵਿਧਾਨ ਸਭਾ ਦੇ ਉਮੀਦਵਾਰ ਵਿਜੈ ਭ੍ਰਾਮਣੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਗੰਗਾਖੇੜ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਪੁਲਸ ਸੂਤਰਾਂ ਅਨੁਸਾਰ 8 ਅਕਤੂਬਰ ਨੂੰ ਗਸ਼ਤ ਦੌਰਾਨ ਪੁਲਸ ਨੇ ਇਕ ਕਾਰ 'ਚੋਂ 4.85 ਲੱਖ ਰੁਪਏ ਗੰਗਾਖੇੜ ਪਰਲੀ ਚੁੰਗੀ ਚੌਕੀ ਨੇੜਿਓਂ ਪੁਲਸ ਨੇ ਬਰਾਮਦ ਕੀਤੇ ਸਨ। ਕਾਰ 'ਚ ਪਵਾਰ ਦਾ ਇਕ ਕਾਰਡ ਤੇ ਇਕ ਕੱਪੜਾ ਵੀ ਬਰਾਮਦ ਕੀਤਾ ਗਿਆ ਸੀ।
ਪਾਰਟੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ ਪਵਾਰ ਨੂੰ ਪਾਰਟੀ ਨੇ ਇਹ ਪੈਸਾ ਪਾਰਟੀ ਫੰਡ ਵਜੋਂ ਦਿੱਤਾ ਸੀ ਤੇ ਉਹ ਇਸਦੇ ਸਾਰੇ ਦਸਤਾਵੇਜ਼ ਅਦਾਲਤ 'ਚ ਪੇਸ਼ ਕਰਨਗੇ।
ਮੋਦੀ ਮਹਾਰਾਸ਼ਟਰ 'ਚ ਭਲਕੇ 4 ਰੈਲੀਆਂ ਨੂੰ ਕਰਨਗੇ ਸੰਬੋਧਨ
NEXT STORY