ਮੁੰਬਈ- ਆਉਣ ਵਾਲੀ ਫਿਲਮ 'ਹੈਪੀ ਨਿਊ ਈਅਰ' 'ਚ ਸ਼ਾਹਰੁਖ ਖਾਨ ਦੇ ਏਟਪੈਕ ਲੁਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ। ਉਨ੍ਹਾਂ ਦੀ ਪਤਨੀ ਗੌਰੀ ਨੇ ਵੀ ਸ਼ਾਹਰੁਖ ਦੇ ਏਟਪੈਕ ਲੁਕ ਨੂੰ 'ਕਮਾਲ' ਦਾ ਕਿਹਾ ਹੈ। 'ਹੈਪੀ ਨਿਊ ਈਅਰ ਦਾ ਨਿਰਮਾਣ ਕੰਪਨੀ ਰੈੱਡ ਚਿੱਲੀ ਐਂਟਰਟੇਨਮੈਂਟ ਦੇ ਬੈਨਰ ਹੇਠ ਹੋਇਆ ਹੈ, ਜਿਸ ਦੀ ਨਿਰਦੇਸ਼ਕ ਫਰਾਹ ਖਾਨ ਹੈ। ਫਿਲਮ ਦੀ ਟੀਮ ਪ੍ਰਚਾਰ ਲਈ ਦੁਬਈ ਜਾਣ ਵਾਲੀ ਹੈ ਅਤੇ ਗੌਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਫਿਲਮ ਕਾਮਯਾਬ ਰਹੇਗੀ। ਸ਼ਾਹਰੁਖ ਦੇ ਏਟਪੈਕ ਬਾਰੇ 'ਚ ਗੌਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਏਟਪੈਕ ਐਬਸ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਦਾ ਨਤੀਜਾ ਸਾਹਮਣੇ ਆਇਆ ਹੈ, ਉਹ ਕਮਾਲ ਦੇ ਲੱਗ ਰਹੇ ਹਨ।
ਅਰਾਧਿਆ ਜਨਮ ਦਿਨ ਦਾ ਸਭ ਤੋਂ ਵਧੀਆ ਤੋਹਫਾ : ਅਮਿਤਾਭ
NEXT STORY