ਜੰਮੂ-ਜੰਮੂ ਤੇ ਕਿਸ਼ਤਵਾੜ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ ਤੇ ਉਥੋਂ ਹਥਿਆਰ ਤੇ ਗੋਲਾ ਬਾਰੂਦ ਜ਼ਬਤ ਕਰ ਲਏ ਗਏ ਹਨ।
ਪੁਲਸ ਦੇ ਇਕ ਅਧਿਕਾਰ ਨੇ ਕਿਹਾ,'' ਕਿਸ਼ਤਵਾੜ ਪੁਲਸ ਤੇ 8 ਰਾਸ਼ਟਰੀ ਰਾਈਫਲਸ ਨੇ ਕਿਸ਼ਤਵਾੜ ਜ਼ਿਲੇ ਦੇ ਮਾਲਧੋਤੇ ਧਾਰ ਦੇ ਜੰਗਲਾਂ ਵਿਚ ਇਕ ਤਲਾਸ਼ੀ ਮੁਹਿੰਮ ਚਲਾਈ ਤੇ ਅੱਤਵਾਦੀਆਂ ਵਲੋਂ ਪਹਿਲਾਂ ਇਸਤੇਮਾਲ ਕੀਤੇ ਗਏ ਇਕ ਟਿਕਾਣੇ ਦਾ ਪਰਦਾਫਾਸ਼ ਕੀਤਾ ਤੇ ਉਥੋਂ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਜ਼ਬਤ ਹਥਿਆਰਾ ਤੇ ਗੋਲਾ ਬਾਰੂਦ 'ਚ ਇਕ 52 ਮਿਲੀਮੀਟਰ ਦਾ ਮੋਰਟਾਰ, ਇਕ ਆਟੋਮੈਟਿਕ ਰਾਈਫਲ, ਦੋ ਪਾਕਿਸਤਾਨੀ ਪਿਸਤੌਲ, 12 ਅੰਡਰ ਬੈਰੇਲ ਗਰੇਨੇਡ ਤੇ ਹੱਥਗੋਲਿਆਂ ਤੋਂ ਇਲਾਵਾ ਮੈਗਜ਼ੀਨ, ਕਾਰਤੂਸ ਤੇ ਵਿਸਫੋਟਕ ਸਮੱਗਰੀ ਸ਼ਾਮਲ ਹੈ।
ਭਾਰਤ ਨੂੰ 10 ਸਾਲਾਂ 'ਚ ਬਣਾ ਦੇਵਾਂਗੇ ਮਹਾਸ਼ਕਤੀ : ਰਾਜਨਾਥ
NEXT STORY