ਭਿਵਾਨੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਮਜ਼ਦੂਰਾਂ, ਕਿਸਾਨਾਂ ਅਤੇ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ। ਸ਼ਨੀਵਾਰ ਇਥੋਂ ਕੁਝ ਮੀਲ ਦੂਰ ਤੋਸ਼ਾਮ ਵਿਖੇ ਇਕ ਚੋਣ ਜਲਸੇ ਵਿਚ ਬੋਲਦਿਆਂ ਸੋਨੀਆ ਨੇ ਕਿਹਾ ਕਿ ਭਾਜਪਾ ਦੀ ਕੇਂਦਰ 'ਚ ਸਰਕਾਰ ਧੋਖੇ ਨਾਲ ਅਤੇ ਝੂਠ ਬੋਲ ਕੇ ਆਈ ਹੈ। ਉਸ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਲੋਕਾਂ ਨੂੰ ਵਰਗਲਾਇਆ ਅਤੇ ਝੂਠੇ ਵਾਅਦੇ ਕੀਤੇ। ਇਹ ਸਰਕਾਰ ਮਹਿੰਗਾਈ ਘੱਟ ਕਰਨ ਦੇ ਨਾਂ ਉੱਤੇ ਆਈ ਸੀ ਪਰ ਬਾਜ਼ਾਰ ਵਿਚ ਮਹਿੰਗਾਈ ਇੰਨੀ ਵਧਾ ਦਿੱਤੀ ਗਈ ਹੈ ਕਿ ਆਮ ਆਦਮੀ ਦਾ ਜਿਊਣਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਇਨੈਲੋ ਅਤੇ ਹੋਰ ਪਾਰਟੀਆਂ ਸਿਰਫ ਸੱਤਾ ਹਾਸਲ ਕਰਨਾ ਚਾਹੁੰਦੀਆਂ ਹਨ ਪਰ ਉਹ ਵਾਅਦੇ ਨਹੀਂ ਨਿਭਾਉਣਗੀਆਂ।
ਪੁਲਸ ਰਿਪੋਰਟ ਦੀ ਉਡੀਕ ਕਰ ਰਿਹਾ ਹਾਂ : ਥਰੂਰ
NEXT STORY