ਮੁੰਬਈ - ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੋਸ਼ਨ ਅਤੇ ਬਾਰਬੀ ਗਰਲ ਕੈਟਰੀਨਾ ਕੈਫ ਦੀ ਜੋੜੀ ਵਾਲੀ ਫਿਲਮ 'ਬੈਂਗ ਬੈਂਗ' ਨੇ ਆਪਣੇ ਪਹਿਲੇ ਹਫਤੇ 'ਚ 135 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬੈਂਗ ਬੈਂਗ' ਗਾਂਧੀ ਜਯੰਤੀ ਮੌਕੇ 2 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਆਪਣੇ ਪਹਿਲੇ ਵੀਕੈਂਡ ਦੌਰਾਨ 94 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ਵਿਦੇਸ਼ 'ਚ ਵੀ ਚੰਗਾ ਬਿਜ਼ਨੈੱਸ ਕਰ ਰਹੀ ਹੈ। 'ਬੈਂਗ ਬੈਂਗ' ਤੋਂ ਪਹਿਲਾਂ ਇਸ ਸਾਲ ਰਿਲੀਜ਼ ਹੋਈਆਂ ਫਿਲਮਾਂ 'ਚ 'ਜੈ ਹੋ', '2 ਸਟੇਟਸ', 'ਹੋਲੀਡੇ', 'ਏਕ ਵਿਲੇਨ', 'ਕਿੱਕ' ਤੇ 'ਸਿੰਘਮ ਰਿਟਰਨਸ' ਨੇ ਵੀ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।
ਰੋਡ ਟੂ ਸੇਫਟੀ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਰੂਕ ਕਰੇਗੀ ਕਰਿਸ਼ਮਾ
NEXT STORY