ਮੁੰਬਈ - ਬਾਲੀਵੁੱਡ 'ਚ ਆਪਣੇ ਵਿਲੱਖਣ ਅਭਿਨੈ ਲਈ ਮਸ਼ਹੂਰ ਕੰਗਨਾ ਰਾਣਾਵਤ ਆਪਣੀ ਸੁਪਰਹਿੱਟ ਫਿਲਮ 'ਤਨੂ ਵੈੱਡਸ ਮਨੂ' ਦੇ ਸੀਕਵਲ ਵਿਚ ਐਥਲੀਟ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਏਗੀ।
ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਆਨੰਦ ਐੱਲ. ਰਾਏ ਆਪਣੀ ਇਸ ਸੁਪਰਹਿੱਟ ਫਿਲਮ ਦਾ ਸੀਕਵਲ ਬਣਾਉਣ ਜਾ ਰਹੇ ਹਨ। ਚਰਚਾ ਹੈ ਕਿ ਕੰਗਨਾ ਇਸ ਦੇ ਲਈ ਟ੍ਰਿਪਲ ਜੰਪ ਦੀ ਟ੍ਰੇਨਿੰਗ ਲੈ ਰਹੀ ਹੈ। ਕੰਗਨਾ ਆਪਣੀ ਫਿੱਟਨੈੱਸ ਅਤੇ ਵਰਕ ਆਊਟ ਨਾਲ ਇਸ ਖੇਡ ਲਈ ਫਲੈਕਸੀਬਲ ਬਣਨ ਦੀ ਜੁਗਤ 'ਚ ਵੀ ਲੱਗੀ ਹੈ। ਇਹ ਟ੍ਰੇਨਿੰਗ ਉਹ ਸੁਨੀਤਾ ਦੁਬੇ ਅਤੇ ਆਸਾਸ਼ ਕੁਚੇਕਰ ਤੋਂ ਲੈ ਰਹੀ ਹੈ।
ਹੁਣ ਪਰਿਵਾਰ ਸਮੇਤ ਦੇਖੀ ਜਾ ਸਕੇਗੀ ਸੰਨੀ ਲਿਓਨ ਦੀ ਫਿਲਮ
NEXT STORY