ਮੁੰਬਈ - ਬਾਲੀਵੁੱਡ ਦੀ ਬਿੰਦਾਸ ਅਦਾਕਾਰਾ ਅਤੇ ਬੇਬੀ ਡੌਲ ਸੰਨੀ ਲਿਓਨ ਪਰਿਵਾਰਕ ਫਿਲਮ ਵਿਚ ਕੰਮ ਕਰਨ ਜਾ ਰਹੀ ਹੈ। ਬਾਲੀਵੁੱਡ ਵਿਚ ਸੰਨੀ ਦਾ ਅਕਸ ਇਕ ਹੌਟ ਅਦਾਕਾਰਾ ਦੇ ਰੂਪ 'ਚ ਹੈ। ਉਹ ਹੁਣ ਇਕ ਪਰਿਵਾਰਕ ਫਿਲਮ 'ਚ ਨਜ਼ਰ ਆਏਗੀ। ਫਿਲਮਕਾਰ ਬੌਬੀ ਖਾਨ 'ਲੀਲਾ' ਨਾਮੀ ਫਿਲਮ ਬਣਾ ਰਹੇ ਹਨ।
ਬੌਬੀ ਖਾਨ ਨੇ ਕਿਹਾ ਕਿ ਉਸ ਦੇ ਨਿਰਦੇਸ਼ਨ ਦੀ ਪਹਿਲੀ ਫਿਲਮ ਇਕ ਸਾਫ-ਸੁਥਰੀ ਪਰਿਵਾਰਕ ਫਿਲਮ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਫਿਲਮ ਨੂੰ ਯੂ. ਏ. ਸਰਟੀਫਿਕੇਟ ਮਿਲੇ। ਉਨ੍ਹਾਂ ਕਿਹਾ ਕਿ ਫਿਲਮ ਦੀ ਸਕ੍ਰਿਪਟ ਬਹੁਤ ਦਮਦਾਰ ਹੈ। ਇਹ ਪਰਿਵਾਰਕ ਫਿਲਮ ਹੈ ਪਰ ਅਸੀਂ ਸਮਝਦੇ ਹਾਂ ਕਿ ਫਿਲਮ ਵਿਚ ਸੰਨੀ ਦੇ ਹੋਣ ਨਾਲ ਦਰਸ਼ਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਹਨ, ਇਸ ਲਈ ਮੈਂ ਆਪਣੇ ਦਰਸ਼ਕਾਂ ਨੂੰ ਧੋਖੇ ਵਿਚ ਨਹੀਂ ਰੱਖ ਸਕਦਾ।
ਲੰਡਨ ਦੇ ਮੈਡਮ ਦੁਸੌਜ ਅਜਾਇਬਘਰ 'ਚ ਲੱਗੇਗਾ ਕੈਟਰੀਨਾ ਦਾ ਪੁਤਲਾ
NEXT STORY