ਨਵੀਂ ਦਿੱਲੀ- ਦਿੱਲੀ ਦਾ ਦਿਲ ਕਹੇ ਜਾਣ ਵਾਲੇ ਕਨਾਟ ਪਲੇਸ ਇਲਾਕੇ ਵਿਚ ਅੱਜ ਸ਼ਾਮ ਅਣਪਛਾਤੇ ਲੋਕਾਂ ਨੇ ਦਿੱਲੀ ਪੁਲਸ ਦੇ 2 ਕਾਂਸਟੇਬਲਾਂ 'ਤੇ ਗੋਲੀਬਾਰੀ ਕੀਤੀ। ਮੁੱਢਲੀਆਂ ਖਬਰਾਂ ਦੇ ਆਧਾਰ 'ਤੇ ਹਮਲਾ ਕਰਨ ਵਾਲਿਆਂ ਦੀ ਗਿਣਤੀ 3 ਸੀ। ਤਿੰਨਾਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕਰਨ 'ਤੇ ਉਨ੍ਹਾਂ ਨੇ ਪੁਲਸ ਕਾਂਸਟੇਬਲਾਂ 'ਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਨਾਲ ਕਿਸੇ ਨੂੰ ਗੋਲੀ ਨਹੀਂ ਲੱਗੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਰਾਤ 9 ਵਜ ਕੇ 5 ਮਿੰਟ 'ਤੇ ਕਨਾਟ ਪਲੇਸ 'ਚ ਸੁਪਰ ਬਾਜ਼ਾਰ ਦੇ ਕੋਲ ਮਿਊਰ ਭਵਨ 'ਤੇ ਹੋਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ,''ਹਮਲਾਵਰਾਂ ਨੇ ਕਾਂਸਟੇਬਲ ਪ੍ਰਤੀਕ ਅਤੇ ਸੰਦੀਪ 'ਤੇ 4-4 ਰਾਊਂਡ ਗੋਲੀਆਂ ਦਾਗੀਆਂ ਪਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ।'' ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵਿਚੋਂ ਇਕ ਨੂੰ ਫੜ ਲਿਆ ਗਿਆ, ਬਾਕੀ 2 ਦੌੜ ਗਏ। ਫੜੇ ਗਏ ਹਮਲਾਵਰਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਿਰਫ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ ਮੋਦੀ : ਚਿਦਾਂਬਰਮ
NEXT STORY