ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਔਰੇਯਾ ਜ਼ਿਲੇ 'ਚ ਇਕ ਤਰਫਾ ਪਿਆਰ 'ਚ ਪਾਗਲ ਇਕ ਸਿਰਫਿਰੇ ਆਸ਼ਿਕ ਨੇ ਇਕ ਨਾਬਾਲਗ ਲੜਕੀ ਦੀ ਹੱਤਿਆ ਕਰ ਦਿੱਤੀ। ਸਿਰਫਿਰੇ ਆਸ਼ਿਕ ਨੇ ਘਰ 'ਚ ਵੜ ਕੇ ਉਸ ਲੜਕੀ ਨੂੰ ਗੋਲੀ ਮਾਰ ਦਿੱਤੀ ,ਜਿਸ ਨਾਲ ਉਹ ਇਕ ਤਰਫਾ ਮੁਹੱਬਤ ਕਰਦਾ ਸੀ। ਘਟਨਾ ਤੋਂ ਬਾਅਦ ਦੋਸ਼ੀ ਮੌਕੇ 'ਤੇ ਭੱਜ ਗਿਆ ਔਰੇਯਾ ਪੁਲਸ ਅਨੁਸਾਰ ਕਸਬੇ ਦੇ ਅਰਵਾਟੀਕੁਰ ਨਿਵਾਸੀ ਰਾਮ ਪ੍ਰਤਾਪ ਅਵਸਥੀ ਦੀ 14 ਸਾਲਾਂ ਬੇਟੀ ਨਿਸ਼ਾ ਕਸਬੇ ਦੇ ਹੀ ਗਾਂਧੀ ਇੰਟਰ ਕਾਲੇਜ 'ਚ ਪੜਦੀ ਸੀ। ਗੁਆਂਢ 'ਚ ਰਹਿਣ ਵਾਲੇ ਰਾਮਨਰੇਸ਼ ਕਮਲ ਦਾ 27 ਸਾਲਾਂ ਬੇਟਾ ਅਜੇ ਕਮਲ ਉਸ ਨਾਲ ਇਕ ਤਰਫਾ ਪਿਆਰ ਕਰਦਾ ਸੀ। ਅਜੇ ਕਸਬੇ 'ਚ ਹੀ ਇਕ ਦੁਕਾਨ ਚਲਾਉਂਦਾ ਸੀ। ਇਸ ਗੱਲ ਦਾ ਪਤਾ ਲੱਗਣ 'ਤੇ ਨਿਸ਼ਾ ਦੇ ਘਰਵਾਲਿਆਂ ਨੇ ਅਜੇ ਨੂੰ ਚੁਣੌਤੀ ਵੀ ਦਿੱਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਸ਼ਾਮ ਅਜੇ ਪਿਸਤੌਲ ਲੈ ਕੇ ਨਿਸ਼ਾ ਦੇ ਘਰ ਵੜਿਆ। ਨਿਸ਼ਾ ਉਸ ਸਮੇਂ ਪੜਾਈ ਕਰ ਰਹੀ ਸੀ। ਅਜੇ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਿਸ਼ਾ ਨੇ ਇਸ ਦਾ ਵਿਰੋਧ ਕਰ ਦਿੱਤਾ। ਇਸੇ ਕਾਰਨ ਹੀ ਅਜੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਨਿਸ਼ਾ ਦੀ ਮੌਕੇ 'ਤੇ ਹੋ ਗਈ। ਘਟਨਾ ਤੋਂ ਬਾਅਦ ਅਜੇ ਮੌਕੇ 'ਤੇ ਫਰਾਰ ਹੋ ਗਿਆ। ਸੂਚਨਾ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਕਰਕੇ ਨਿਸ਼ਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਫਿਲਹਾਲ ਦੋਸ਼ੀ ਅਜੇ ਦੀ ਭਾਲ ਕਰ ਰਹੀ ਹੈ।
ਸਿਰ ਤੋਂ ਸਰਕਦੇ ਹੋਏ ਪੱਲੇ ਨੂੰ ਸਹੀ ਕਰਦੀ ਨਜ਼ਰ ਆਈ ਸੋਨੀਆ ਗਾਂਧੀ (ਦੇਖੋ ਤਸਵੀਰਾਂ)
NEXT STORY