ਕਿਸ਼ਨਪੁਰ- ਉੱਤਰਾਖੰਡ ਦੇ ਪੌੜੀ 'ਚ ਭਾਬਰ ਖੇਤਰ ਦੇ ਇਕ ਪ੍ਰੇਮੀ ਜੋੜੇ ਨੇ ਕਰਵਾਚੌਥ ਦੇ ਦਿਨ ਬਿਨਾਂ ਘਰਵਾਲਿਆਂ ਨੂੰ ਦੱਸੇ ਮੰਦਿਰ 'ਚ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਡਰ ਨਾਲ ਦੋਵੇਂ ਲੋਕ ਪੁਲਸ ਮਦਦ ਲਈ ਕਲਾਲਘਾਟੀ ਪੁਲਸ ਚੌਕੀ ਪਹੁੰਚ ਗਏ। ਪੁਲਸ ਨੇ ਦੋਹਾਂ ਪੱਖਾਂ ਦੇ ਲੋਕਾਂ ਨੂੰ ਚੌਕੀ 'ਚ ਬੁਲਾਇਆ। ਲੜਕੀ ਅਤੇ ਲੜਕੇ ਪੱਖ ਨੇ ਵੀ ਵਿਵਾਦ ਵਧਾਉਣ ਦੀ ਬਜਾਏ ਰਾਜੀ ਹੋਣ 'ਚ ਭਲਾਈ ਸੱਮਝੀ। ਲੜਕੀ ਨੂੰ ਲੜਕੇ ਦੇ ਨਾਲ ਭੇਜ ਦਿੱਤਾ। ਜਾਣਕਾਰੀ ਅਨੁਸਾਰ ਕਲਾਲਘਾਟੀ 'ਚ ਰਹਿਣ ਵਾਲੇ ਲੜਕੇ ਦਾ ਉਦੈਰਾਮਪੁਰ ਖੇਤਰ ਦੀ ਲੜਕੀ ਨਾਲ ਲੰਬੇ ਸਮੇਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਲੜਕੀ ਪੱਖ ਦੇ ਲੋਕ ਇਸ ਦੇ ਲਈ ਤਿਆਰ ਨਹੀਂ ਹੋਏ। ਲੜਕੀ ਅਤੇ ਲੜਕੇ ਨੇ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਮੰਦਿਰ 'ਚ ਜਾ ਕੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਲਈ ਦੋਹਾਂ ਨੇ ਕਰਵਾਚੌਥ ਦਾ ਦਿਨ ਚੁਣਿਆ। ਸ਼ਨੀਵਾਰ ਨੂੰ ਪ੍ਰੇਮੀ ਜੋੜੇ ਨੇ ਇਕ ਮੰਦਿਰ 'ਚ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਦੋਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਪਰਿਵਾਰ ਵਾਲੇ ਉਨ੍ਹਾਂ ਨੂੰ ਤੰਗ ਕਰ ਸਕਦੇ ਹਨ ਇਸ ਲਈ ਦੋਵੇਂ ਮੰਦਿਰ ਤੋਂ ਸਿੱਧੇ ਕਲਾਲਘਾਟੀ ਪੁਲਸ ਚੌਕੀ ਪਹੁੰਚ ਗਏ। ਪ੍ਰੇਮੀ ਜੋੜੇ ਨੇ ਆਪਣੀ ਸਾਰੀ ਕਹਾਣੀ ਪੁਲਸ ਦੇ ਸਾਹਮਣੇ ਬਿਆਨ ਕੀਤੀ ਅਤੇ ਦੋਹਾਂ ਨੇ ਬਾਲਗ ਹੋਣ ਦਾ ਸਰਟੀਫਿਕੇਟ ਵੀ ਦਿੱਤੇ। ਪ੍ਰੇਮੀ ਜੋੜੇ ਵੱਲੋਂ ਮਦਦ ਦੀ ਮੰਗ ਕਰਨ 'ਤੇ ਪੁਲਸ ਨੇ ਦੋਹਾਂ ਦੇ ਪਰਿਵਾਰ ਨੂੰ ਚੌਕੀ 'ਚ ਬੁਲਾਇਆ। ਚੌਕੀ 'ਚ ਲੜਕੀ ਅਤੇ ਲੜਕੇ ਦੇ ਪੱਖ ਲੋਕਾਂ ਵਿਚਾਲੇ ਲੰਬੀ ਗੱਲਬਾਤ ਹੋਈ। ਪਰਿਵਾਰ ਨੇ ਪੁਲਸ ਦੀ ਮੌਜੂਦਗੀ 'ਚ ਦੋਹਾਂ ਦੇ ਰਿਸ਼ਤੇ 'ਤੇ ਸਹਿਮਤੀ ਜ਼ਾਹਰ ਕਰ ਦਿੱਤੀ। ਸਮਝੌਤੇ ਤੋਂ ਬਾਅਦ ਦੁਲਹਨ ਨੂੰ ਦੁਲਹੇ ਦੇ ਨਾਲ ਭੇਜ ਦਿੱਤਾ ਗਿਆ। ਚੌਕੀ ਇੰਚਾਰਜ ਮਨੋਜ ਸਿਰੋਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਰਵਾਚੌਥ 'ਤੇ ਇਹ ਵਿਆਹ ਖੇਤਰ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਇਕ ਤਰਫਾ ਪਿਆਰ ਨੇ ਪਹੁੰਚਾਇਆ ਮੌਤ ਦੀ ਰਾਹ 'ਤੇ
NEXT STORY