ਨਵੀਂ ਦਿੱਲੀ- ਦਿੱਲੀ ਵਿਚ ਇਕ ਅਜਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਹੀ ਆਪਣੇ ਪਰਿਵਾਰ ਦੀ ਦੁਸ਼ਮਣ ਬਣ ਬੈਠੀ। ਔਰਤ ਦਾ ਅਜਿਹਾ ਕਾਰਨਾਮਾ ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਆਖਰਕਾਰ ਉਸ ਨੇ ਅਜਿਹਾ ਕਿਉਂ ਕੀਤਾ। ਇਸ ਖੌਫਨਾਕ ਸੱਚ ਤੋਂ ਲੰਘ ਰਿਹਾ ਹੈ, ਦੌਸਾ 'ਚ ਇਕ ਪਰਿਵਾਰ। ਸੀਮਾ ਨਾਂ ਦੀ ਔਰਤ ਨੇ ਆਪਣੇ ਭਤੀਜੇ ਨੂੰ ਜ਼ਿੰਦਾ ਸਾੜ ਦਿੱਤਾ। ਬਸ ਇੰਨਾ ਹੀ ਨਹੀਂ ਉਸ ਨੇ ਆਪਣੀਆਂ ਹੀ ਦੋ ਭਤੀਜਿਆਂ ਦੀ ਵੀ ਹੱਤਿਆ ਕੀਤੀ।
ਸੀਮਾ ਕਾਨੂੰਨ ਦੀ ਗ੍ਰਿਫਤ ਵਿਚ ਹੈ। ਸੀਮਾ 'ਤੇ ਦੋਸ਼ ਹੈ ਕਿ ਉਸ ਨੇ ਆਪਣੇ 5 ਸਾਲ ਦੇ ਭਤੀਜੇ ਨੂੰ ਜ਼ਿੰਦਾ ਸਾੜ ਦਿੱਤਾ। ਉਸ ਨੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਅਤੇ ਫਿਰ ਉਹ ਸੜਨ ਦਾ ਤਮਾਸ਼ਾ ਦੇਖਦੀ ਰਹੀ। ਸੀਮਾ ਹੁਣ ਪੁਲਸ ਦੇ ਸਾਹਮਣੇ ਇਹ ਕਬੂਲ ਕਰ ਰਹੀ ਹੈ ਕਿ ਉਸ ਨੇ ਹੀ ਆਪਣੇ ਭਤੀਜੇ ਨੂੰ ਜ਼ਿੰਦਾ ਸਾੜਿਆ ਹੈ। ਪੁਲਸ ਮੁਤਾਬਕ ਸੀਮਾ ਨੇ ਆਪਣੇ ਭਤੀਜੇ ਨੂੰ ਹੀ ਨਹੀਂ ਮਾਰਿਆ, ਸਗੋਂ ਕਿ ਉਸ ਨੇ ਦੋ ਹੋਰ ਮਾਸੂਮ ਭਤੀਜਿਆਂ ਦੀ ਹੱਤਿਆ ਕਰ ਕੇ ਲਾਸ਼ਾਂ ਖੂਹ 'ਚ ਸੁੱਟ ਦਿੱਤੀਆਂ ਸਨ।
ਸਹੁਰੇ ਪਰਿਵਾਰ ਵਾਲਿਆਂ ਮੁਤਾਬਕ ਕੁਝ ਹੀ ਮਹੀਨੇ ਬਾਅਦ ਘਰ 'ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਹੋਈਆਂ। ਪਰਿਵਾਰ ਤੰਤਰ-ਮੰਤਰ ਮੰਨ ਕੇ ਚੁੱਪ ਰਿਹਾ। ਪੁਲਸ ਨੇ ਵੀ ਇਸ ਕੇਸ ਨੂੰ ਬੰਦ ਕਰ ਦਿੱਤਾ। ਸੀਮਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਗੁਆਂਢ 'ਚ ਰਹਿਣ ਵਾਲਾ ਇਕ ਸ਼ਖਸ ਇਸ ਤਰ੍ਹਾਂ ਕਰਨ ਲਈ ਉਕਸਾ ਰਿਹਾ ਸੀ। ਸੀਮਾ ਦੇ ਇਸ ਕਬੂਲਨਾਮੇ ਨਾਲ ਪਰਿਵਾਰ ਵਾਲੇ ਵੀ ਹੈਰਾਨ ਵਿਚ ਹਨ। ਪੁਲਸ ਹੁਣ ਇਨ੍ਹਾਂ ਸਵਾਲਾਂ ਦੇ ਜਵਾਬ ਲੱਭ ਰਹੀ ਹੈ ਕਿ ਆਖਰ ਉਹ ਸ਼ਖਸ ਸੀਮਾ ਨੂੰ ਹੱਤਿਆ ਅਤੇ ਅੱਗ ਲਈ ਕਿਉਂ ਉਕਸਾ ਰਿਹਾ ਸੀ। ਕੀ ਸੱਚ 'ਚ ਹੀ ਸੀਮਾ ਨੂੰ ਬੱਚਿਆਂ ਦੀ ਹੱਤਿਆ ਕਰਨ ਦਾ ਸ਼ੌਕ ਸੀ। ਪੁਲਸ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ 'ਚ ਜੁਟੀ ਹੈ ਅਤੇ ਉਸ ਫਰਾਰ ਸ਼ਖਸ ਦੀ ਭਾਲ 'ਚ ਜੁਟੀ ਹੈ।
ਤਸਵੀਰਾਂ 'ਚ ਦੇਖਦੇ ਹਾਂ ਹਾਲ ਹੀ 'ਚ ਬਣੇ ਕੁਝ ਭਗਵਾਨਾਂ ਬਾਰੇ!
NEXT STORY