ਕੀ ਤੁਸੀਂ ਜਾਣਦੇ ਹੋ ਕਿ ਇਕ ਆਮ ਆਦਮੀ ਵੀ ਕਿਸ ਤਰ੍ਹਾਂ ਭਗਵਾਨ ਬਣ ਜਾਂਦਾ ਹੈ? ਆਓ ਫਿਰ ਜਾਣਦੇ ਹਾਂ ਹਾਲ ਹੀ ਬਣੇ ਕੁਝ ਭਗਵਾਨਾਂ ਬਾਰੇ। ਉਹ ਪੈਦਾ ਤਾਂ ਆਮ ਆਦਮੀ ਦੇ ਵਾਂਗ ਹੁੰਦੇ ਹਨ। ਨਾ ਉਸ ਦੇ 10 ਹੱਥ ਸਨ ਅਤੇ ਨਾ ਉਨ੍ਹਾਂ ਦੇ ਹੱਥਾਂ 'ਚ ਕੋਈ ਹਥਿਆਰ ਹਨ। ਨਾ ਉਨ੍ਹਾਂ ਦੇ ਕੋਲ ਅਜਿਹੀ ਸ਼ਕਤੀ ਸੀ ਪਰ ਉਹ ਫਿਰ ਵੀ ਭਗਵਾਨ ਦੇ ਵਾਂਗ ਪੂਜੇ ਜਾਣ ਲੱਗੇ। ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਦੇ ਵਿਚਾਲੇ ਉਨ੍ਹਾਂ ਦੀ ਵੀ ਤਸਵੀਰ ਰੱਖੀ ਜਾਣ ਲੱਗੀ।
ਨਵੇਂ ਭਗਵਾਨਾਂ ਨੇ ਲੋਕਾਂ ਦੇ ਵਿਸ਼ਵਾਸ ਦਾ ਖੂਬ ਫਾਈਦਾ ਚੁੱਕਿਆ। ਕਹਿਣ ਨੂੰ ਭਗਵਾਨ ਸਨ ਪਰ ਕਦੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਨੇ ਬਦਨਾਮ ਕੀਤਾ ਅਤੇ ਕਦੇ ਪਰਿਵਾਰ ਵਾਲਿਆਂ ਦੇ ਕਾਰਨਾਮਿਆਂ ਨੇ। ਕੁਝ ਅਜਿਹੀਆਂ ਸਖਸ਼ੀਅਤਾਂ ਬਾਰੇ ਜਿਹੜੇ ਇਨਸਾਨ ਤੋਂ ਭਗਵਾਨ ਬਣੇ।
ਭਗਵਾਨ ਹਰੀਦਰਾਨੰਦ- ਇਨੀਂ ਦਿਨੀ ਸ਼ਿਵ ਭਗਤਾਂ ਦਾ ਇਕ ਵੱਖਰਾ ਹੀ ਸਮੂਹ ਬਣਦਾ ਜਾ ਰਿਹਾ ਹੈ। ਇਸ ਸਮੂਹ ਦੇ ਲੋਕ ਭਗਵਾਨ ਸ਼ਿਵ ਨਾਲ ਆਪਣੇ ਇਕ ਗੁਰੂ ਦੀ ਵੀ ਪੂਜਾ ਕਰਦੇ ਹਨ ਜਿਨ੍ਹਾਂ ਦਾ ਨਾਂ ਹੈ ਹਰੀਦਰਾਨੰਦ ਮਹਾਰਾਜ। ਇਸ ਸਮੂਹ ਦੇ ਲੋਕਾਂ ਦਾ ਮੰਨਣਾ ਹੈ ਕਿ ਹਰੀਦਰਾਨੰਦ ਮਹਾਰਾਜ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਸ਼ਿਵ ਨੂੰ ਗੁਰੂ ਮੰਨਿਆ। ਇਨ੍ਹਾਂ ਦੀ ਪੂਜਾ 'ਚ ਇਕ ਬਹੁਤ ਹੀ ਦਿਲਚਸਪ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਜਿਨ੍ਹਾਂ ਦੇ ਘਰ 'ਚ ਸ਼ਿਵ ਚਰਚਾ ਦਾ ਆਯੋਜਨ ਕੀਤਾ ਜਾਂਦਾ ਹੈ। ਉਹ ਸ਼ਿਵ ਜੀ ਅਤੇ ਹਰੀਦਰਾਨੰਦ ਮਹਾਰਾਜ ਦੀ ਤਸਵੀਰ ਦੇ ਸਾਹਮਣੇ ਇਕ ਥਾਲੀ, ਹਲਵਾ, ਮਿਸਰੀ ਜਾਂ ਭੁੰਨੇ ਹੋਏ ਆਟੇ 'ਚ ਖੰਡ ਮਿਲਾ ਕੇ ਪ੍ਰਸਾਦ ਰੱਖਦੇ ਹਨ। ਜਦੋਂ ਭਜਨ ਹੋ ਜਾਂਦਾ ਹੈ ਤਾਂ ਲੋਕ ਦੇਖਦੇ ਹਨ ਕਿ ਉਨ੍ਹਾਂ ਦੇ ਪ੍ਰਸਾਦ 'ਚ ਕਿਹੜੀ ਤਸਵੀਰ ਉਭਰੀ ਹੈ। ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਇਸ ਦਾ ਕੋਈ ਵਿਗਿਆਨਕ ਆਧਾਰ ਦਿਖਾਈ ਦਿੰਦਾ ਹੈ।
ਗੁਰੂ ਦਾ ਨਾਂ ਜਪਦੇ ਜਪਦੇ ਖੁਦ ਹੀ ਬਣ ਗਏ ਗੁਰੂ- ਉਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ 'ਚ 1896 ਈ. ਵੀ. 'ਚ ਗੁਰੂਦੇਵ ਦਾ ਜਨਮ ਹੋਇਆ। ਅਸਲ 'ਚ ਉਨ੍ਹਾਂ ਦਾ ਨਾਂ ਤੁਲਸੀਦਾਸ ਸੀ। ਕਹਿੰਦੇ ਹਨ ਕਿ ਤੁਲਸੀਦਾਸ ਹਮੇਸ਼ਾ ਹੀ ਜੈ ਗੁਰੂਦੇਵ ਦਾ ਨਾਂ ਦਾ ਜਪ ਕਰਦੇ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦੁਨੀਆ 'ਚ ਹਰ ਸਮੱਸਿਆ ਦਾ ਹਲ ਹੈ। ਸਿਰਫ ਜੈ ਗੁਰੂਦੇਵ ਦਾ ਧਿਆਨ ਕਰਨ ਚਾਹੀਦਾ ਹੈ। ਇਸ ਤਰ੍ਹਾਂ ਗੁਰੂ ਦਾ ਨਾਂ ਰਟਦੇ ਰਟਦੇ ਉਹ ਖੁਦ ਹੀ ਭਗਤਾਂ ਦੇ ਭਗਵਾਨ ਬਣ ਗਏ।
ਸੁਭੋਗ ਨੂੰ ਸਮਾਧੀ ਦਾ ਰਸਤਾ ਦੱਸਿਆ- 1960 ਤੋਂ 1990 ਦੇ ਦਹਾਕੇ 'ਚ ਇਕ ਦਰਸ਼ਨਿਕ ਸੰਤ ਖੂਬ ਚਰਚਾ 'ਚ ਰਹੇ। ਇਸ ਸੰਤ ਦਾ ਨਾਂ ਅੋਸ਼ੋ ਹੈ। ਇਨ੍ਹਾਂ ਨੇ ਅਧਿਆਤਮ ਅਤੇ ਸੰਨਿਆਸ ਦੀ ਨਵੀਂ ਪਰਿਭਾਸ਼ਾ ਦਿੱਤੀ। ਇਨ੍ਹਾਂ ਦਾ ਮੰਨਣਾ ਸੀ ਕਿ ਸੰਨਿਆਸ ਦਾ ਮਤਲਬ ਇਹ ਨਹੀਂ ਹੈ ਕਿ ਭਗਵਾ ਵਾਲੇ ਕੱਪੜੇ ਪਹਿਨ ਲਏ ਅਤੇ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤੇ। ਅਜਿਹੀਆਂ ਚੀਜ਼ਾਂ ਨੂੰ ਉਨ੍ਹਾਂ ਨੇ ਪਰਖੰਡ ਦੱਸਿਆ। ਇਨ੍ਹਾਂ ਨੇ ਪਿਆਰ ਨੂੰ ਪ੍ਰਥਾਨਾ ਕਿਹਾ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਆਸ਼ਰਮ 'ਚ ਬਹੁਤ ਖੁੱਲ੍ਹਾ ਵਾਤਾਵਰਣ ਸੀ ਅਤੇ ਭਗਤਾਂ ਨੂੰ ਕਿਸੇ ਦੇ ਨਾਲ ਵੀ ਸੁਭੋਗ ਕਰਨ ਦੀ ਛੁੱਟੀ ਸੀ।
ਖੁਦ ਨੂੰ ਸਾਈ ਬਾਬਾ ਦਾ ਅਵਤਾਰ ਦੱਸ ਬਣ ਗਏ ਭਗਵਾਨ- 23 ਨੰਵਬਰ 1926 ਨੂੰ ਇਕ ਅਜਿਹੀ ਵਿਅਕਤੀ ਨੇ ਜਨਮ ਲਿਆ ਜਿਸ ਨੇ ਖੁਦ ਨੂੰ ਸਿਰਡੀ ਦੇ ਸਾਈ ਬਾਬਾ ਦਾ ਅਵਤਾਰ ਦੱਸਿਆ। ਇਨ੍ਹਾਂ ਨੂੰ ਦੂਜੇ ਸਾਈ ਬਾਬਾ ਬਣ ਕੇ ਪੂਜਿਆ ਜਾਣ ਲੱਗਿਆ। ਇਨ੍ਹਾਂ ਦਾ ਅਸਲ ਨਾਂ ਸਤਿਆ ਨਾਰਾਇਣ ਰਾਜੂ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ 'ਚ ਬਚਪਨ ਤੋਂ ਹੀ ਚਮਤਕਾਰੀ ਸ਼ਕਤੀਆਂ ਹਨ। ਹਾਲਾਂਕਿ ਲੋਕਾਂ ਨੇ ਕਈ ਬਾਰ ਉਨ੍ਹਾਂ ਦੇ ਚਮਤਕਾਰਾਂ ਦਾ ਭਾਂਡਾ ਵੀ ਫੋੜਿਆ। ਸਾਈ ਬਾਬਾ ਦੇ ਅਵਤਾਰ ਤੋਂ ਉਹ ਹੋਲੀ ਹੋਲੀ ਭਗਵਾਨ ਦੇ ਰੂਪ 'ਚ ਸਥਾਪਿਤ ਹੋ ਗਏ ਅਤੇ ਉਨ੍ਹਾਂ ਦਾ ਨਾਂ ਸਤਿਆ ਸਾਈ ਬਾਬਾ ਹੋ ਗਿਆ। ਉਨ੍ਹਾਂ ਦੇ ਜੀਵਨਕਾਲ 'ਚ ਉਨ੍ਹਾਂ ਉੱਪਰ ਯੌਨ ਦੁਰਵਿਵਹਾਰ ਅਤੇ ਲੋਕਾਂ ਨੂੰ ਬਰਗਲਾਨ ਦੇ ਦੋਸ਼ ਲਗਦੇ ਰਹੇ।
ਕਰਵਾਚੌਥ 'ਤੇ ਪਿਆਰ ਨੇ ਪਾਈ ਨਫਰਤ 'ਤੇ ਜਿੱਤ!
NEXT STORY