ਲੰਡਨ— ਸਾਈਬਰ ਸੈਕਸ ਸਕੈਂਡਲ ਵਿਚ ਫਸੇ ਬ੍ਰਿਟੇਨ ਦੇ ਸੰਸਦ ਮੈਂਬਰ ਬਰੂਕਸ ਨਿਊਮਾਰਕ ਨੇ ਸਖਤ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਉਹ ਕਿਸੇ ਤਰ੍ਹਾਂ ਦੀਆਂ ਆਮ ਚੌਣਾਂ ਨਹੀਂ ਲੜਨਗੇ। ਬੁੱਧਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਮੇਰੀ ਨਿੱਜੀ ਜ਼ਿੰਦਗੀ ਵਿਚ ਮੀਡੀਆ ਦੇ ਦਖਲ ਦੇ ਕਾਰਨ ਮੇਰੇ ਪਰਿਵਾਰ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਮ ਚੋਣਾਂ ਨਹੀਂ ਲੜਾਂਗਾ।
ਨਿਊਮਾਰਕ ਨੇ ਇਕ ਵਿਅਕਤੀ ਨੂੰ ਮਹਿਲਾ ਦੇ ਰੂਪ ਵਿਚ ਆਪਣੀਆਂ ਤਸਵੀਰਾਂ ਭੇਜੀਆਂ ਸਨ। ਅਜਿਹਾ ਉਨ੍ਹਾਂ ਨੇ ਇਕ ਸਟਿੰਗ ਆਪ੍ਰੇਸ਼ਨ ਦੇ ਲਈ ਕੀਤਾ ਸੀ। ਜਿਸ ਵਿਅਕਤੀ ਨੇ ਉਨ੍ਹਾਂ ਨੂੰ ਤਸਵੀਰਾਂ ਭੇਜੀਆਂ ਉਹ 'ਸੰਡੇ ਮਿਰਰ' ਮੈਗਜ਼ੀਨ ਦਾ ਅੰਡਰਕਵਰ ਏਜੰਟ ਸੀ। ਇਸ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਬਰੂਕਸ ਨੂੰ 28 ਸਤੰਬਰ ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਬਰੂਕਸ ਨਿਊਮਾਰਕ ਕੰਜਰਵੇਟਿਵ ਟੋਰੀ ਪਾਰਟੀ ਦੇ ਮੈਂਬਰ ਹਨ। ਉਹ ਪੂਰਬੀ ਲੰਡਨ ਦੇ ਬ੍ਰੇਨਟ੍ਰੀ ਸੀਟ ਤੋਂ ਸੰਸਦ ਮੈਂਬਰ ਹਨ।
ਵੇਸਵਾਵਾਂ ਕੋਲ ਜਾਣਾ ਹੈ ਤਾਂ ਮੀਡੀਆ ਤੋਂ ਦੂਰ ਰਹਿਣ ਫਿਲਮੀ ਸਿਤਾਰੇ!
NEXT STORY