ਟੋਕੀਓ- ਸਮੁੰਦਰੀ ਤੂਫਾਨ ਵਾਂਗਫਾਂਗ ਤੇਜ਼ੀ ਨਾਲ ਜਾਪਾਨ ਦੇ ਉੱਤਰੀ ਦਿਸ਼ਾ ਅਤੇ ਕਿਊਸ਼ੁ ਟਾਪੂ ਵੱਲ ਵੱਧ ਰਿਹਾ ਹੈ। ਸਥਾਨਕ ਮੀਡੀਆ ਦੇ ਮੁਤਾਬਕ ਇਸ ਤੂਫਾਨ ਵਿਚ ਕਈ ਲੋਕ ਜ਼ਖਮੀ ਹੋਏ ਹਨ। ਤੂਫਾਨ ਦੀ ਹੱਦ ਵਿਚ ਆਉਣ ਵਾਲੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਇਸ ਤੂਫਾਨ ਦੇ ਕਾਰਨ ਦੱਖਣੀ ਜਾਪਾਨ ਅਤੇ ਓਕੀਨਾਵਾ ਟਾਪੂ 'ਤੇ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਹੋ ਰਹੀ ਹੈ।
ਸ਼ੁਰੂਆਤ ਵਿਚ ਵਾਂਗਫਾਂਗ ਦੇ ਸ਼ਕਤੀਸ਼ਾਲੀ ਤੂਫਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਹੁਣ ਇਸ ਦੀ ਰਫਤਾਰ ਹੌਲੀ ਪੈਣੀ ਸ਼ੁਰੂ ਹੋ ਗਈ ਹੈ।
ਵਾਂਗਫਾਂਗ ਦੀ ਮੌਜੂਦਾ ਰਫਤਾਰ 170 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਜ਼ਿਆਦਾ ਹੈ। ਤੂਫਾਨ ਹੌਲੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਸ ਵਿਚ ਵੱਡੀ ਮਾਤਰਾ ਵਿਚ ਨਮੀ ਹੈ।
ਪਾਕਿ ਨੇ ਸੰਯੁਕਤ ਰਾਸ਼ਟਰ ਨੂੰ ਕੀਤੀ ਭਾਰਤ ਦੀ ਸ਼ਿਕਾਇਤ
NEXT STORY