ਹੁਸ਼ਿਆਰਪੁਰ (ਅਸ਼ਵਨੀ)-ਥਾਣਾ ਮੇਹਟੀਆਣਾ ਦੇ ਤਹਿਤ ਪਿੰਡ ਰਾਜਪੁਰ ਭਾਈਆਂ ਦੇ ਇਕ 36 ਸਾਲਾਂ ਵਿਅਕਤੀ ਕੁਲਦੀਪ ਸਿੰਘ ਵਲੋਂ ਜ਼ਹਿਰ ਖਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਕੁਲਦੀਪ ਸਿੰਘ ਦੇ ਭਰਾ ਜਰਨੈਲ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸਦੇ ਭਰਾ ਕੁਲਦੀਪ ਸਿੰਘ ਪੁੱਤਰ ਪਿਆਰਾ ਸਿੰਘ ਦਾ ਵਿਆਹ ਸਾਲ 2003 ਵਿਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਉੱਚਾ ਲੁਧਾਣਾ ਦੇ ਗੁਰਮੇਲ ਸਿੰਘ ਦੀ ਲੜਕੀ ਸੁਰਿੰਦਰ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ।
ਜਰਨੈਲ ਸਿੰਘ ਮੁਤਾਬਕ ਉਸਦੀ ਭਰਜਾਈ ਤੇ ਭਰਾ ਦਾ ਆਪਸ ਵਿਚ ਲੜਾਈ ਝਗੜਾ ਰਹਿੰਦਾ ਸੀ। ਸੁਰਿੰਦਰ ਕੁਝ ਸਮਾਂ ਪਹਿਲਾਂ ਆਪਣੇ ਪੇ ਕੇ ਪਿੰਡ ਚਲੀ ਗਈ ਸੀ, ਉਥੇ ਜਾਕੇ ਉਸਨੇ ਆਪਣੇ ਪਤੀ ਖ਼ਿਲਾਫ ਅਦਾਲਤ 'ਚ ਕੇਸ ਦਾਇਰ ਕਰਵਾਈਆਂ ਸੀ। ਇਸ ਕਾਰਨ ਕੁਲਦੀਪ ਕਾਫ਼ੀ ਦੁੱਖੀ ਰਹਿੰਦਾ ਸੀ ਤੇ ਉਸਨੇ ਕੋਈ ਜ਼ਹਿਰਲੀ ਚੀਜ਼ ਖਾ ਲਈੇ। ਉਸਦੀ ਤਬੀਅਤ ਵਿਗੜਣ 'ਤੇ ਉਸ ਨੂੰ ਹੁਸ਼ਿਆਰਪੁਰ ਦੇ ਇਥ ਪ੍ਰਾਈਵੇਟ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਉਸਨੇ ਦਮ ਤੋੜ ਦਿੱਤਾ
ਥਾਣਾ ਮੇਹਟੀਆਣਾ ਦੀ ਪੁਲਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ। ਪੁਲਸ ਨੇ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਖ਼ਿਲਾਫ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
5 ਕਿੱਲੋ ਭੁੱਕੀ ਸਮੇਤ ਇਕ ਕਾਬੂ
NEXT STORY