ਜਲੰਧਰ-ਸ਼ਹਿਰ ਦੇ ਬੀ. ਐੱਮ. ਸੀ. ਚੌਕ ਵਿਖੇ ਮੈਕਡੋਨਲਡ 'ਚ ਐਤਵਾਰ ਨੂੰ ਹੋ ਰਹੀ ਇਕ ਬਰਥ-ਡੇ ਪਾਰਟੀ ਦੌਰਾਨ ਹੰਗਾਮਾ ਹੋ ਗਿਆ। ਇਸ ਹੰਗਾਮਾ ਸਰਵਿਸ ਟੈਕਸ ਨੂੰ ਲੈ ਕੇ ਹੋਇਆ, ਜਿਸ ਕਾਰਨ ਪਾਰਟੀ ਦੇ ਆਰਗਨਾਈਜ਼ਰ ਅਤੇ ਮੈਕਡੋਨਲਡ ਦੇ ਸਟਾਫ ਦੇ ਦਰਮਿਆਨ ਕਾਫੀ ਬਹਿਸਬਾਜ਼ੀ ਹੋਈ।
ਜਾਣਕਾਰੀ ਮੁਤਾਬਕ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਬੇਟੇ ਦਾ ਬਰਥ-ਡੇ ਸੀ। ਮੈਕਡੋਨਲਡ 'ਚ ਕੀਤੀ ਪਾਰਟੀ ਤੋਂ ਬਾਅਦ ਜਦੋਂ ਉਨ੍ਹਾਂ ਨੇ ਬਿੱਲ ਮੰਗਵਾਇਆ ਤਾਂ ਇਸ 'ਚ ਸਰਵਿਸ ਟੈਕਸ ਲੱਗਿਆ ਹੋਇਆ ਸੀ। ਜਦੋਂ ਗੁਰਜੀਤ ਸਿੰਘ ਨੇ ਸਰਵਿਸ ਟੈਕਸ ਲਗਾਏ ਜਾਣ ਦਾ ਵਿਰੋਧ ਕੀਤਾ ਤਾਂ ਉੱਥੇ ਹੰਗਾਮਾ ਹੋ ਗਿਆ। ਗੁਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸਰਵਿਸ ਟੈਕਸ ਲਗਾਉਣ ਬਾਰੇ ਮੈਨੇਜਰ ਨੂੰ ਪੁੱਛਿਆ ਤਾਂ ਉਸ ਨੇ ਉਨ੍ਹਾਂ ਦੇ ਪਰਿਵਾਰ ਨਾਲ ਬੁਰਾ ਸਲੂਕ ਕੀਤਾ।
ਇਸ ਮਾਮਲੇ ਸੰਬੰਧੀ ਮੈਨੇਜਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੂਜੀ ਧਿਰ ਨੂੰ ਕਿਹਾ ਸੀ ਕਿ ਹੋਰ ਵੀ ਪਾਰਟੀ ਚੱਲ ਰਹੀ ਹੈ, ਇਸ ਲਈ ਅਲੱਗ ਕਮਰੇ 'ਚ ਗੱਲਬਾਤ ਕਰਦੇ ਹਾਂ, ਜਿਸ ਤੋਂ ਬਾਅਦ ਦੂਜੀ ਧਿਰ ਨੇ ਉਨ੍ਹਾਂ 'ਤੇ ਹੱਥ ਚੁੱਕਿਆ। ਇਸ ਦੀ ਸੂਚਨਾ ਮਿਲਣ 'ਤੇ ਥਾਣਾ ਨੰਬਰ-4 ਦੀ ਪੁਲਸ ਮੌਕੇ 'ਤੇ ਪਹੁੰਚੀ। ਦੋਵੇਂ ਧਿਰਾਂ ਨੇ ਆਪਣੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਹੈ।
ਈ. ਡੀ. ਦਫਤਰ ਪੇਸ਼ ਹੋਏ ਸਰਵਣ ਸਿੰਘ ਫਿਲੌਰ (ਵੀਡੀਓ)
NEXT STORY