ਦੁਬਈ- ਕੁਵੈਤ ਸਥਿਤ ਭਾਰਤੀ ਦੂਤਘਰ ਨੇ ਕੁਵੈਤੀ ਨਾਗਰਿਕਾਂ ਅਤੇ ਕੁਵੈਤ ਰਹਿਣ ਵਾਲੇ ਪ੍ਰਵਾਸੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਆਸਾਨ ਬਣਾ ਦਿੱਤੀ ਹੈ ਜਿਸ ਦਾ ਟੀਚਾ ਹੈ ਵਪਾਰ, ਸੈਰ-ਸਪਾਟਾ, ਸਿਹਤ ਸੇਵਾ ਅਤੇ ਅਧਿਐਨ ਦੇ ਲਈ ਭਾਰਤ ਯਾਤਰਾ ਨੂੰ ਉਤਸ਼ਾਹਤ ਕਰਨਾ।
ਦੂਤਘਰ ਨੇ ਕਿਹਾ ਕਿ ਉਸ ਨੇ ਇਸ ਸਾਲ ਪਿਛਲੇ ਸਾਲ ਦੀ ਇਸੇ ਸਮਾਂ ਮਿਆਦ ਦੇ ਮੁਕਾਬਲੇ 30 ਫੀਸਦੀ ਵੱਧ 10,000 ਵੀਜ਼ਾ ਜਾਰੀ ਕੀਤੇ ਹਨ। ਪਿਛਲੇ ਸਾਲ 7,600 ਵੀਜ਼ੇ ਜਾਰੀ ਕੀਤੇ ਗਏ ਹਨ।
ਭਾਰਤੀ ਦੂਤਘਰ ਨੇ ਕਿਹਾ ਕਿ ਦੂਤਘਰ ਪੰਜ ਸਾਲ ਅਤੇ ਇਕ ਸਾਲ ਦਾ ਕਾਰੋਬਾਰੀ ਵੀਜ਼ਾ (ਇਕ ਤੋਂ ਵੱਧ ਵਾਰ ਪ੍ਰਵੇਸ਼ ਦਾ ਵੀਜ਼ਾ-ਮਲਟੀਪਲ ਐਂਟਰੀ) ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਕੁਵੈਤੀ ਨਾਗਰਿਕਾਂ ਅਤੇ ਕੁਵੈਤ ’ਚ ਰਹਿਣ ਵਾਲੇ ਪ੍ਰਵਾਸੀਆਂ ਦੇ ਲਈ ਇਕ ਸਾਲ ਦਾ ਸਿਹਤ ਵੀਜ਼ਾ (ਮਲਟੀਪਲ ਐਂਟਰੀ) ਅਤੇ 6 ਮਹੀਨੇ ਦਾ ਸੈਲਾਨੀ ਵੀਜ਼ਾ (ਮਲਟੀਪਲ ਐਂਟਰੀ) ਜਾਰੀ ਕੀਤਾ ਹੈ, ਤਾਂ ਜੋ ਉਹ ਆਪਣੀ ਸਹੂਲਤ ਨਾਲ ਕਾਰੋਬਾਰ, ਸੈਰ-ਸਪਾਟਾ, ਸਿਹਤ ਸੇਵਾ ਦੇ ਲਈ ਭਾਰਤ ਜਾ ਸਕਣ।
ਹੁਣ 5 ਮਿੰਟ 'ਚ ਚਾਰਜ ਹੋਵੇਗਾ ਸਮਾਰਟਫੋਨ (ਦੇਖੋ ਤਸਵੀਰਾਂ)
NEXT STORY