ਕਾਹਿਰਾ- ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਨੇ ਇਸਮਾਈਲ, ਫਲਿਸਤੀਨ ਅਤੇ ਉਨ੍ਹਾਂ ਦੇ ਸਾਰੇ ਗੁਆਂਢੀ ਦੇਸ਼ਾਂ ਵਿਚਾਲੇ ਆਪਸੀ ਸਾਂਝੇਦਾਰੀ ਤਹਿਤ ਮੱਧ ਪੂਰਬੀ ਖੇਤਰ 'ਚ ਦੁਬਾਰਾ ਲੰਮੇ ਸਮੇਂ ਤੱਕ ਸ਼ਾਂਤੀ ਯੋਜਨਾ ਦੀ ਕਾਰਵਾਈ ਸ਼ੁਰੂ ਕੀਤੇ ਜਾਣ ਦੀ ਵਚਨਬੱਧਤਾ ਜਤਾਈ ਹੈ।
ਕੈਰੀ ਨੇ ਇਹ ਗੱਲ ਐਤਵਾਰ ਨੂੰ ਇਥੇ ਗਾਜ਼ਾ ਦੇ ਮੁੜ ਨਿਰਮਾਣ 'ਤੇ ਹੋਏ ਇਕ ਸੰਮੇਲਨ 'ਚ ਇਹ ਗੱਲ ਕਹੀ। ਕੈਰੀ ਦੀ ਪੇਸ਼ਕਸ਼ ਨਾਲ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਵਿਨਾਸ਼ਕਾਰੀ ਜੰਗ ਤੋਂ ਬਾਅਦ ਗਾਜ਼ਾ 'ਚ ਸ਼ਾਂਤੀ ਸਥਾਪਿਤ ਕਰਨ ਦੀ ਕੀ ਕਾਰਵਾਈ ਹੋਵੇਗੀ। ਪਿਛਲੀ ਵਾਰ ਅਮਰੀਕਾ ਵਲੋਂ ਅਪ੍ਰੈਲ 'ਚ ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਫਲਿਸਤੀਨ ਦੇ ਵਿਰੋਧ ਕਾਰਨ ਸਫਲ ਨਹੀਂ ਹੋ ਸਕੀਆਂ ਸਨ। ਇਸ ਸੰਮੇਲਨ 'ਚ ਹਮਾਸ ਅਤੇ ਇਜ਼ਰਾਇਲ 'ਚ ਸ਼ਾਂਤੀ ਸਥਾਪਿਤ ਕਰਨ ਦੇ ਮੁੱਦੇ ਵੀ ਸ਼ਾਮਲ ਸਨ।
ਕੈਰੀ ਨੇ ਕਿਹਾ ਕਿ ਇਸ ਸੰਮੇਲਨ ਨਾਲ ਨਾ ਸਿਰਫ ਵਿੱਤੀ ਮਦਦ ਦਾ ਸੱਦਾ ਕੀਤਾ ਜਾਣਾ ਚਾਹੀਦਾ ਹੈ ਸਗੋਂ ਹਰੇਕ ਵਿਅਕਤੀ ਨੂੰ ਇਕੱਠੇ ਕੰਮ ਕਰਦੇ ਹੋਏ ਇਜ਼ਰਾਇਲ ਫਲਿਸਤੀਨ ਅਤੇ ਉਸ ਦੇ ਸਾਰੇ ਖੇਤਰਾਂ ਲਈ ਸ਼ਾਂਤੀ ਸਥਾਪਿਤ ਕਰਨ 'ਚ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਅਤੇ ਮੈਂ ਖੁਦ ਸ਼ਾਂਤੀ ਸਥਾਪਿਤ ਕਰਨ ਲਈ ਕੋਸ਼ਿਸ਼ ਕਰ ਰਿਹਾ ਹਾਂ।
ਟੌਰੰਗਾ ਸਿੱਖ ਸੁਸਾਇਟੀ ਵਲੋਂ ਭਾਈ ਦਲਜੀਤ ਸਿੰਘ ਗੋਲਡ ਮੈਡਲ ਨਾਲ ਸਨਮਾਨਿਤ
NEXT STORY