ਹਾਂਗਕਾਂਗ- ਹਾਂਗਕਾਂਗ ਦੇ ਮੱਧ ਵਰਗੀ ਹਿੱਸੇ 'ਚ ਸੋਮਵਾਰ ਨੂੰ ਸੈਂਕੜੇ ਲੋਕਾਂ ਦੀ ਗਿਣਤੀ 'ਚ ਅਣਪਛਾਤੇ ਨਕਾਬਪੋਸ਼ ਪਹੁੰਚ ਗਏ ਅਤੇ ਉਨ੍ਹਾਂ ਨੇ ਲੋਕਤੰਤਰ ਹਮਾਇਤੀ ਪ੍ਰਦਰਸ਼ਨਕਾਰੀਆਂ ਦਾ ਬੈਨਰ ਪਾੜਨਾ ਸ਼ੁਰੂ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਪ੍ਰਦਰਸ਼ਨਕਾਰੀਆਂ ਨਾਲ ਉਨ੍ਹਾਂ ਦੀ ਝੜਪ ਹੋ ਗਈ। ਲੋਕਤੰਤਰ ਹਮਾਇਤੀ ਪ੍ਰਦਰਸ਼ਨਕਾਰੀ ਇਥੇ ਦੋ ਹਫਤੇ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਨਾਰਾਜ਼ ਟੈਕਸੀ ਡਰਾਈਵਰਾਂ ਨੇ ਵੀ ਪ੍ਰਦਰਸ਼ਨ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਧੰਦੇ 'ਤੇ ਉਲਟ ਅਸਰ ਪੈ ਰਿਹਾ ਹੈ। 12 ਟੈਕਸੀ ਡਰਾਈਵਰ ਇਕ ਬਲੌਕਰਜ਼ ਕੋਲ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪ੍ਰਦਰਸ਼ਨ ਖਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਸਾਥ ਟਰੱਕ ਡਰਾਈਵਰਾਂ ਨੇ ਦਿੱਤਾ।
ਇਸ ਤੋਂ ਪਹਿਲਾਂ ਪੁਲਸ ਨੇ ਸੜਕ 'ਤੇ ਆਵਾਜਾਈ ਚਾਲੂ ਕਰਨ ਲਈ ਪ੍ਰਦਰਸ਼ਨਕਾਰੀਆਂ ਦੇ ਕਈ ਬਲੌਕਰਜ਼ ਨੂੰ ਹਟਾ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਨਾਲ ਉਨ੍ਹਾਂ ਦੇ ਵਿਰੋਧੀਆਂ ਦੀ ਝੜਪ ਅਤੇ ਆਪਸ 'ਚ ਹੱਥੋਪਾਈ ਵੀ ਹੋਈ।
'ਸਿੱਖ ਚਿਲਡਰਨ ਡੇ' ਦੌਰਾਨ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਵਲੋਂ ਸਨਮਾਨ
NEXT STORY