ਨਵੀਂ ਦਿੱਲੀ- ਸਰਕਾਰ ਨੇ ਏਅਰ ਇੰਡੀਆ ਪ੍ਰਮੁੱਖ ਰੋਹਿਤ ਨੰਦਨ ਨੂੰ ਲਗਭਗ 10 ਮਹੀਨਿਆਂ ਦਾ ਸੇਵਾ ਵਿਸਥਾਰ ਦਿੱਤਾ ਹੈ। ਨੰਦਨ ਦੀ ਨਿਯੁਕਤੀ ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਉਨ੍ਹਾਂ ਨੂੰ ਸੇਵਾ ਵਿਸਥਾਰ ਦਿੱਤਾ ਗਿਆ ਹੈ।
ਉੱਤਰ ਪ੍ਰਦੇਸ਼ ਕੈਡਰ ਦੇ 1982 ਬੈਚ ਦੇ ਆਈ.ਏ.ਐੱਸ. ਅਧਿਕਾਰੀ ਨੰਦਨ ਨੂੰ ਅਗਸਤ 2011 ਵਿਚ ਤਿੰਨ ਸਾਲ ਦੇ ਲਈ ਏਅਰ ਇੰਡੀਆ ਦਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐੱਮ.ਡੀ.) ਨਿਯੁਕਤ ਕੀਤਾ ਗਿਆ ਸੀ।
ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਵੱਲੋਂ ਜਾਰੀ ਇਕ ਹੁਕਮ ਦੇ ਮੁਤਾਬਕ ਮੰਤਰੀਮੰਡਲ ਦੀ ਨਿਯੁਕਤ ਕਮੇਟੀ ਨੇ ਨੰਦਨ ਨੂੰ 21 ਅਗਸਤ 2015 ਤੱਕ ਜਾਂ ਏਅਰਲਾਈਨ ਦਾ ਨਿਯਮਿਤ ਤੌਰ ’ਤੇ ਚੇਅਰਮੈਨ ਜਾਂ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤੇ ਜਾਣ ਤੱਕ, ਜੋ ਵੀ ਪਹਿਲੇ ਹੋਵੇ ਸੇਵਾ ਵਿਸਥਾਰ ਦਿੱਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸਰਕਾਰ ਨੇ 11 ਅਗਸਤ ਨੂੰ ਨੰਦਨ ਨੂੰ ਤਿੰਨ ਮਹੀਨੇ ਦਾ ਸੇਵਾ ਵਿਸਥਾਰ ਦਿੱਤੇ ਜਾਣ ਨੂੰ ਮਨਜ਼ੂਰੀ ਦਿੱਤੀ ਸੀ, ਨਾਲ ਹੀ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਨਵੇਂ ਸੀ.ਐੱਮ.ਡੀ. ਦੀ ਚੋਣ ਦਾ ਕੰਮ ਇਸ ਦਰਮਿਆਨ ਪੂਰਾ ਹੋ ਜਾਣਾ ਚਾਹੀਦਾ ਹੈ।
ਹਾਲਾਂਕਿ ਸਰਕਾਰ ਨਵੇਂ ਸੀ.ਐੱਮ.ਡੀ. ਦੀ ਨਿਯੁਕਤੀ ਦੀ ਪ੍ਰਕਿਰਿਆ ਪੂਰੀ ਨਹੀਂ ਕਰ ਸਕੀ ਅਤੇ ਨਤੀਜੇ ਵੱਜੋਂ ਸੋਮਵਾਰ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਇਸ ਵਿਚਾਲੇ ਵਾਅਦਾ ਬਾਜ਼ਾਰ ਕਮਿਸ਼ਨ ਦੇ ਚੇਅਰਮੈਨ ਦਾ ਕਾਰਜਕਾਲ ਵੀ ਅੱਠ ਅਕਤੂਬਰ ਤੋਂ ਬਾਅਦ ਤੋਂ ਤਿੰਨ ਮਹੀਨੇ ਦੇ ਲਈ ਵਧਾਇਆ ਗਿਆ ਹੈ। ਡੀ.ਓ.ਪੀ.ਟੀ. ਦੇ ਇਕ ਹੋਰ ਹੁਕਮ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਅਭਿਸ਼ੇਕ ਬਿਹਾਰ ਕੈਡਰ ਦੇ 1982 ਬੈਚ ਦੇ ਆਈ.ਏ.ਐੱਸ. ਅਧਿਕਾਰੀ ਹਨ।
ਮੰਤਰੀਮੰਡਲ ਦੀ ਨਿਯੁਕਤ ਕਮੇਟੀ ਨੇ ਰੱਖਿਆ ਉਤਪਾਦਨ ਵਿਭਾਗ ਵਿਚ ਵਧੀਕ ਸਕੱਤਰ ਅਸ਼ੋਕ ਕੁਮਾਰ ਗੁਪਤ ਦਾ ਕਾਰਜਕਾਲ ਵੀ 15 ਅਕਤੂਬਰ ਦੇ ਬਾਅਦ ਤੋਂ 6 ਮਹੀਨਿਆਂ ਦੇ ਲਈ ਵਧਾ ਦਿੱਤਾ ਹੈ।
ਗੁਪਤ ਤਾਮਿਲਨਾਡੂ ਕੈਡਰ ਦੇ 1981 ਦੇ ਆਈ.ਏ.ਐੱਸ. ਅਧਿਕਾਰੀ ਹਨ।
ਰੁਪਿਆ 22 ਪੈਸੇ ਮਜ਼ਬੂਤ ਹੋਇਆ
NEXT STORY