ਨਵੀਂ ਦਿੱਲੀ— ਹਰਿਆਣਾ ਅਤੇ ਮਹਾਰਾਸ਼ਟਰ 'ਚ ਸੋਮਵਾਰ ਨੂੰ ਚੋਣ ਪ੍ਰਚਾਰ ਖਤਮ ਹੋ ਗਿਆ, ਜਦੋਂਕਿ ਚੋਣ ਕਮਿਸ਼ਨ ਦੇ ਉਡੰਤ ਦਸਤਿਆਂ ਨੇ 18 ਕਰੋੜ ਰੁਪਏ ਨਕਦੀ ਅਤੇ 4.5 ਲੱਖ ਲੀਟਰ ਤੋਂ ਜ਼ਿਆਦਾ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਹੈ। ਮਹਾਰਾਸ਼ਟਰ ਲਈ ਤਿਆਰ ਕੀਤੇ ਗਏ ਆਖਰੀ ਅੰਕੜੇ ਦੇ ਮੁਤਾਬਕ ਚੋਣ ਕਮਿਸ਼ਨ ਵੱਲੋਂ ਨਿਯੁਕਤ ਨਿਗਰਾਨੀ ਟੀਮਾਂ ਨੇ ਕੁੱਲ 15.29 ਕਰੋੜ ਦੀ ਨਕਦੀ ਜ਼ਬਤ ਕੀਤੀ ਜਦੋਂਕਿ 82.85 ਲੱਖ ਰੁਪਏ ਦੀ 2.84 ਲੱਖ ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਹੈ। ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਹਰਿਆਣਾ 'ਚ 2.85 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਜਦੋਂਕਿ 130 ਕਿਲੋਗ੍ਰਾਮ ਸੋਨੇ ਅਤੇ ਚਾਂਦੀ ਦੀਆਂ ਚੀਜਾਂ ਜ਼ਬਤ ਕੀਤੀਆਂ ਗਈਆਂ ਹਨ।
ਪਾਕਿਸਤਾਨ ਨੇ ਸਰਹੱਦ 'ਤੇ ਫਿਰ ਸ਼ੁਰੂ ਕੀਤੀ ਗੋਲੀਬਾਰੀ
NEXT STORY