ਲੰਡਨ– ਡੇਵਿਡ ਵਾਰਨਰ ਨੇ ਕਿਹਾ ਕਿ ਜੇਕਰ ਇੰਗਲੈਂਡ ਨੂੰ ਇਸ ਸਰਦੀ ਵਿਚ ਆਸਟ੍ਰੇਲੀਆ ਵਿਚ ਸਫਲ ਹੋਣਾ ਹੈ ਤਾਂ ਜੋ ਰੂਟ ਨੂੰ ‘ਆਪਣੇ ਅਗਲੇ ਪੈਰ ਨਾਲ ਸਫਰਬੋਰਡ ਹਟਾਉਣਾ ਪਵੇਗਾ’।38 ਸਾਲਾ ਵਾਰਨਰ, ਦਿ ਹੰਡ੍ਰੇਡ ਵਿਚ ਲੰਡਨ ਸਪ੍ਰਿਟ ਦੇ ਨਾਲ ਖੇਡਣ ਲਈ ਇੰਗਲੈਂਡ ਵਿਚ ਹੈ ਤੇ ਹਾਲਾਂਕਿ ਉਹ ਇਕ ਮਹੀਨੇ ਲਈ ਲਾਰਡਸ ਨੂੰ ਆਪਣਾ ਘਰ ਕਹਿਣ ਲਈ ਉਤਸ਼ਾਹਿਤ ਹੈ ਪਰ ਉਹ ਆਪਣੇ ਸਾਬਕਾ ਐਸ਼ੇਜ਼ ਵਿਰੋਧੀਆਂ ’ਤੇ ਇਕ ਹਲਕਾ-ਫੁਲਕਾ ਤਾਅਨਾ ਮਾਰਨ ਤੋਂ ਖੁਦ ਨੂੰ ਨਹੀਂ ਰੋਕ ਸਕਿਆ।
ਇੰਗਲੈਂਡ ਨਵੰਬਰ ਦੇ ਅੰਤ ਵਿਚ ਐਸ਼ੇਜ਼ ਵਿਚ ਆਸਟ੍ਰੇਲੀਆ ਦਾ ਸਾਹਮਣਾ ਕਰੇਗਾ ਜਦੋਂ ਉਹ 10 ਸਾਲ ਵਿਚ ਪਹਿਲੀ ਵਾਰ ਐਸ਼ੇਜ਼ ਲੜੀ ਜਿੱਤਣ ਦੀ ਕੋਸ਼ਿਸ਼ ਕਰੇਗਾ।ਵਾਰਨਰ ਨੇ ਕਿਹਾ ਕਿ ਇਸ ਵਿਚ ਸਭ ਤੋਂ ਵੱਡਾ ਐਂਕਰ ਰੂਟੀ (ਇੰਗਲੈਂਡ ਦਾ ਬੱਲੇਬਾਜ਼ ਰੂਟ) ਹੈ, ਜਿਸ ਨੇ ਅਜੇ ਤੱਕ ਆਸਟ੍ਰੇਲੀਆ ਵਿਚ ਸੈਂਕੜਾ ਨਹੀਂ ਬਣਾਇਆ ਹੈ। ਰੂਟ ਦੇ ਅਕਸਰ ਐੱਲ. ਬੀ. ਡਬਲਯੂ. ਆਊਟ ਹੋਣ ਦੀ ਧਾਰਨਾ ਦੇ ਸਬੰਧ ਵਿਚ, ਵਾਰਨਰ ਨੇ ਕਿਹਾ ਕਿ ਜੋਸ਼ ਹੇਜ਼ਲਵੁੱਡ ਦਾ ਨੰਬਰ ਅਕਸਰ ਉਸਦੇ ਸਾਹਮਣੇ ਹੁੰਦਾ ਹੈ। ਉਸ ਨੂੰ ਆਪਣੇ ਅਗਲੇ ਪੈਰ ਨਾਲ ਸਫਰਬੋਰਡ ਹਟਾਉਣਾ ਪਵੇਗਾ।
ਰੂਟ ਦੁਨੀਆ ਦਾ ਨੰਬਰ ਇਕ ਟੈਸਟ ਬੱਲੇਬਾਜ਼ ਹੈ ਤੇ ਇੰਗਲੈਂਡ ਦੀਆਂ ਐਸ਼ੇਜ਼ ਜਿੱਤਣ ਦੀਆਂ ਉਮੀਦਾਂ ਲਈ ਅਹਿਮ ਹੈ ਪਰ ਉਸ ਨੇ ਆਸਟ੍ਰੇਲੀਆ ਵਿਚ ਕਦੇ ਸੈਂਕੜਾ ਨਹੀਂ ਬਣਾਇਆ ਹੈ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਹੇਜ਼ਲਵੁੱਡ ਨੇ ਉਸ ਨੂੰ 18 ਟੈਸਟਾਂ ਵਿਚ 10 ਵਾਰ ਆਊਟ ਕੀਤਾ ਹੈ। ਆਸਟ੍ਰੇਲੀਆ ਕਪਤਾਨ ਪੈਟ ਕਮਿੰਸ ਤੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਉਸ ਨੂੰ ਇੰਨੀ ਵਾਰ ਆਊਟ ਕਰ ਚੁੱਕੇ ਹਨ।ਵਾਰਨਰ ਨੇ ਕਿਹਾ ਕਿ ਸਭ ਕੁਝ ਗੇਂਦਬਾਜ਼ਾਂ ’ਤੇ ਨਿਰਭਰ ਕਰਦਾ ਹੈ। ਜੇਕਰ ਇੰਗਲਿਸ਼ ਗੇਂਦਬਾਜ਼ ਆਸਟ੍ਰੇਲੀਆ ਦੇ ਚੋਟੀਕ੍ਰਮ ਨੂੰ ਢਹਿ-ਢੇਰੀ ਕਰ ਸਕਦੇ ਹਨ ਤਾਂ ਉਹ ਮੁਕਾਬਲੇ ਵਿਚ ਆ ਜਾਣਗੇ।
IND vs ENG 5th Test : ਤੀਜੇ ਦਿਨ ਦਾ ਖੇਡ ਖਤਮ, ਇੰਗਲੈਂਡ ਦਾ ਸਕੋਰ 50/1
NEXT STORY