ਲੁਧਿਆਣਾ(ਮਹੇਸ਼)-ਬਸਤੀ ਜੋਧੇਵਾਲ ਇਲਾਕੇ ਵਿਚ 20 ਸਾਲਾ ਇਕ ਲੜਕੀ ਨੇ ਸ਼ੱਕੀ ਹਾਲਾਤ 'ਚ ਫਾਹਾ ਲਗਾ ਕੇ ਜਾਨ ਦੇ ਦਿੱਤੀ । ਪੂਨਮ ਦੀ ਲਾਸ਼ ਐਤਵਾਰ ਨੂੰ ਰਮੇਸ਼ ਨਗਰ ਸਥਿਤ ਉਸ ਦੇ ਘਰ ਵਿਚ ਲਟਕਦੀ ਹੋਈ ਮਿਲੀ । ਮੌਕੇ ਤੋਂ ਪੁਲਸ ਨੂੰ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜਿਸ ਨਾਲ ਆਤਮਹੱਤਿਆ ਕਾਰਨ ਬਾਰੇ ਪਤਾ ਲੱਗ ਸਕੇ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਟਿੱਬਾ ਚੌਕੀ ਮੁੱਖੀ ਏ. ਐੱਸ. ਆਈ. ਸਵਰਣ ਸਿੰਘ ਨੇ ਦੱਸਿਆ ਕਿ ਪੂਨਮ ਮੂਲਰੂਪ ਤੋਂ ਰਾਇਬਰੇਲੀ ਦੀ ਰਹਿਣ ਵਾਲੀ ਸੀ । 3 ਸਾਲ ਪਹਿਲਾਂ ਉਸਦਾ ਵਿਆਹ ਰਾਮ ਸੰਜੀਵਨ ਦੇ ਨਾਲ ਹੋਇਆ ਸੀ । ਰਾਮ ਸੰਜੀਵਨ ਉਕਤ ਇਲਾਕੇ ਵਿਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ । ਡੇਢ ਸਾਲ ਪਹਿਲਾਂ ਇਨ੍ਹਾਂ ਦੇ ਇਕ ਕੁੜੀ ਹੋਈ ਸੀ, ਜਿਸਦੀ ਕੁਝ ਸਮਾਂ ਬਾਅਦ ਮੌਤ ਹੋ ਗਈ ਸੀ। ਸਵਰਣ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਇਤਲਾਹ ਦੇ ਦਿੱਤੀ ਹੈ । ਉਹ ਲੁਧਿਆਣਾ ਆ ਰਹੇ ਹਨ । ਰਾਮ ਸੰਜੀਵਨ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪੂਨਮ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ । ਉਸਨੇ ਕਈ ਵਾਰ ਪ੍ਰੇਸ਼ਾਨੀ ਜਾਨਣ ਦੀ ਕੋਸ਼ਿਸ਼ ਕੀਤੀ, ਪਰ ਪੂਨਮ ਨੇ ਨਾ ਦੱਸੀ । ਐਤਵਾਰ ਸਵੇਰੇ ਉਹ ਕੰਮ 'ਤੇ ਚਲਾ ਗਿਆ ਤੇ ਪਿੱਛੋਂ ਪੂਨਮ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਆਰ. ਪੀ. ਐੱਫ. ਵਲੋਂ ਸੀ. ਆਰ. ਪੀ. ਦਾ ਜਵਾਨ ਕਾਬੂ
NEXT STORY