ਨਵੀਂ ਦਿੱਲੀ - ਸਫਾਈ ਲਈ ਆਪਣੀ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਆਮ ਆਦਮੀ ਪਾਰਟੀ 'ਆਪ' ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਖਿੱਚੀਆਂ ਗਈਆਂ ਤਸਵੀਰਾਂ ਨੂੰ ਰਾਜਧਾਨੀ ਦਿੱਲੀ ਦੇ ਤਿੰਨਾਂ ਮੇਅਰਾਂ ਨੂੰ ਰੋਜ਼ ਭੇਜੇਗੀ। ਪਾਰਟੀ ਨੇ ਕਿਹਾ ਕਿ ਅੱਗੇ ਉਹ ਦਿੱਲੀ ਵਾਸੀਆਂ ਵਲੋਂ ਉਸ ਦੀ ਵੈੱਬਸਾਈਟ 'ਤੇ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਨੂੰ ਅਪਡੇਟ ਕਰਦੀ ਰਹੇਗੀ ਅਤੇ ਬਾਅਦ ਵਿਚ ਉਨ੍ਹਾਂ ਨਾਲ ਸੰਪਰਕ ਕਰਕੇ ਦੇਖੇਗੀ ਕਿ ਲੋਕਲ ਬਾਡੀਜ਼ ਅਧਿਕਾਰੀਆਂ ਨੇ ਉਨ੍ਹਾਂ ਦੀ ਸ਼ਿਕਾਇਤ ਦਾ ਨੋਟਿਸ ਲਿਆ ਹੈ ਕਿ ਨਹੀਂ।
ਪਾਕਿ ਨੇ ਆਪਣੇ ਦੇਸ਼ ਦੇ ਨਾਗਰਿਕ ਨੂੰ ਲੈਣ ਤੋਂ ਕੀਤਾ ਇਨਕਾਰ
NEXT STORY