ਕੰਕਾਵਲੀ (ਮਹਾਰਾਸ਼ਟਰ) - 'ਵੰਸ਼ਵਾਦ ਦੀ ਰਾਜਨੀਤੀ' 'ਤੇ ਕਾਂਗਰਸ ਅਤੇ ਰਾਕਾਂਪਾ ਦੀ ਆਲੋਚਨਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵੋਟਰਾਂ ਨੂੰ 15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਵਿਚ ਸੂਬੇ ਵਿਚੋਂ ਦੋਵਾਂ ਦਲਾਂ ਨੂੰ ਉਖਾੜ ਸੁੱਟਣ ਦਾ ਸੱਦਾ ਦਿੱਤਾ। ਕੋਂਕਣ ਖੇਤਰ ਦੇ ਕੰਕਾਵਲੀ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ, ''ਇਨ੍ਹਾਂ ਨੇਤਾਵਾਂ ਨੇ ਇਸ ਨੂੰ ਸਾਮੰਤਵਾਦੀ ਢਾਂਚਾ ਬਣਾ ਦਿੱਤਾ ਹੈ। ਪਿਤਾ ਸੱਤਾ ਵਿਚ ਆਉਂਦਾ ਹੈ ਤਾਂ ਆਪਣੇ ਬੱਚਿਆਂ ਨੂੰ ਕੁਝ ਜ਼ਿਲਿਆਂ ਨੂੰ ਦੇਖਣ ਲਈ ਕਹਿੰਦਾ ਹੈ। ਜੇਕਰ ਕੋਂਕਣ ਅਤੇ ਸਿੰਧੂਦੁਰਗ ਦੀ ਕਿਸਮਤ ਬਦਲਣੀ ਹੈ ਤਾਂ ਇਹ ਯਕੀਨੀ ਕਰੋ ਕਿ ਭਾਜਪਾ ਸੱਤਾ ਵਿਚ ਆਏ।''
ਗੌਰਤਲਬ ਹੈ ਕਿ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਕੁਦਲ ਤੋਂ ਅਤੇ ਉਨ੍ਹਾਂ ਦੇ ਪੁੱਤਰ ਕੰਕਾਵਲੀ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਰਾਕਾਂਪਾ ਪ੍ਰਧਾਨ ਸ਼ਰਦ ਯਾਦਵ ਦੇ ਭਤੀਜੇ ਅਤੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਇਸ ਚੋਣ ਵਿਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ। ਉਨ੍ਹਾਂ ਨੇ ਵੋਟਰਾਂ ਤੋਂ ਪੁੱਛਿਆ, ''ਕੀ ਤੁਸੀਂ ਚੋਰਾਂ ਤੇ ਲੁਟੇਰਿਆਂ ਨੂੰ ਇਨ੍ਹਾਂ ਚੋਣਾਂ ਵਿਚ ਉਖਾੜ ਸੁੱਟੋਗੇ? ਮਹਾਰਾਸ਼ਟਰ ਨੂੰ ਵੰਸ਼ਵਾਦੀ ਸ਼ਾਸਨ ਤੋਂ ਮੁਕਤ ਹੋਣਾ ਚਾਹੀਦਾ ਹੈ।'' ਮੋਦੀ ਨੇ ਕਿਹਾ ਕਿ ਕੇਂਦਰ ਵਿਚ ਪਿਛਲੇ 30 ਸਾਲਾਂ ਵਿਚ ਪਹਿਲੀ ਵਾਰ ਮੁਕੰਮਲ ਬਹੁਮਤ ਦੀ ਸਰਕਾਰ ਹੈ। ਉਨ੍ਹਾਂ ਵੋਟਰਾਂ ਨੂੰ ਮਹਾਰਾਸ਼ਟਰ ਵਿਚ ਚੰਗੇ ਸ਼ਾਸਨ ਲਈ ਸਪੱਸ਼ਟ ਬਹੁਮਤ ਦੀ ਸਰਕਾਰ ਦੇਣ ਦੀ ਅਪੀਲ ਕੀਤੀ। ਮੋਦੀ ਨੇ ਦਾਅਵੇ ਨਾਲ ਕਿਹਾ ਕਿ ਭਾਰਤ ਬਹੁਤ ਤੇਜ਼ੀ ਨਾਲ ਅਤੇ ਵੱਡੇ ਪੱਧਰ 'ਤੇ ਵਿਸ਼ਵ ਦ੍ਰਿਸ਼ 'ਤੇ ਉੱਭਰ ਕੇ ਆ ਰਿਹਾ ਹੈ। ਅੱਜ ਪੂਰੀ ਦੁਨੀਆ ਭਾਰਤ ਤੇ ਉਸ ਦੇ ਵਿਕਾਸ ਦੇ ਸੰਬੰਧ ਵਿਚ ਗੱਲਾਂ ਕਰ ਰਹੀ ਹੈ।
'ਆਪ' ਕਚਰੇ ਦੀਆਂ ਤਸਵੀਰਾਂ ਰੋਜ਼ ਦਿੱਲੀ ਦੇ ਤਿੰਨਾਂ ਮੇਅਰਾਂ ਨੂੰ ਭੇਜੇ
NEXT STORY