ਈ. ਡੀ. ਨੇ ਲਗਾਇਆ ਇਕ ਹਜ਼ਾਰ ਕਰੋੜ ਦਾ ਜੁਰਮਾਨਾ
ਨਵੀਂ ਦਿੱਲੀ — ਈ. ਡੀ. ਨੇ ਫਲਿਪਕਾਰਟ ਨੂੰ ਇਕ ਹਜ਼ਾਰ ਕਰੋੜ ਰੁਪਏ ਦੀ ਪੈਨਲਟੀ ਦਾ ਕਾਰਨ ਦੱਸੋ ਨੋਟਿਸ ਭੇਜਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਲਿਪਕਾਰਟ 'ਤੇ ਫੇਮਾ ਦੀ ਉਲੰਘਣਾ ਦਾ ਦੋਸ਼ ਹੈ। ਬੀਤੇ ਹਫਤੇ 6 ਅਕਤੂਬਰ ਨੂੰ ਈ-ਕਾਮਰਸ ਕੰਪਨੀ ਫਲਿਪਕਾਰਟ ਨੇ ਆਪਣੀ ਵੈੱਬਸਾਈਟ 'ਤੇ ਬਿਗ ਮਿਲੇਨੀਅਮ ਸੇਲ ਦਾ ਆਫਰ ਦਿੱਤਾ ਸੀ, ਜਿਸ ਵਿਚ ਉਤਪਾਦਾਂ ਨੂੰ ਉਨ੍ਹਾਂ ਦੇ ਐੱਮ. ਆਰ. ਪੀ. ਤੋਂ ਭਾਰੀ ਛੋਟ ਦੇ ਕੇ ਗਾਹਕਾਂ ਨੂੰ ਵੇਚਿਆ ਗਿਆ। ਇਸਤੋਂ ਬਾਅਦ ਖੁਦਰਾ ਵਪਾਰੀਆਂ ਨੇ ਖੁਦ ਵਪਾਰਕ ਹਿੱਤਾਂ ਦਾ ਹਵਾਲਾ ਦਿੰਦਿਆਂ ਕੇਂਦਰੀ ਵਪਾਰ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਸੀ। ਉਸ ਵੇਲੇ ਸੀਤਾਰਮਨ ਨੇ ਪੂਰੇ ਮਾਮਲੇ ਨੂੰ ਦੇਖਣ ਤੋਂ ਬਾਅਦ ਜ਼ਰੂਰੀ ਕਦਮ ਚੁੱਕਣ ਦਾ ਵਪਾਰੀਆਂ ਨੂੰ ਭਰੋਸਾ ਦਿੱਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਈ. ਡੀ. ਨੇ ਫਲਿਪਕਾਰਟ 'ਤੇ ਸਿੱਧੇ ਰਿਟੇਲ ਕਾਰੋਬਾਰ ਕਰਨ ਦਾ ਦੋਸ਼ ਲਗਾਇਆ ਹੈ। ਦਰਅਸਲ ਫਲਿਪਕਾਰਟ ਨੇ ਐੱਫ. ਡੀ. ਆਈ. ਦੇ ਜ਼ਰੀਏ 18 ਕਰੋੜ ਡਾਲਰ ਜੁਟਾਏ ਹਨ ਪਰ ਈ-ਕਾਮਰਸ ਦੇ ਜ਼ਰੀਏ ਮਲਟੀ ਬ੍ਰਾਂਡ 'ਚ ਐੱਫ. ਡੀ. ਆਈ. ਜੁਟਾਉਣਾ ਫੇਮਾ ਦਾ ਉਲੰਘਣ ਮੰਨਿਆ ਜਾਂਦਾ ਹੈ। ਇਸੇ ਦੌਰਾਨ ਖਬਰ ਮਿਲੀ ਹੈ ਕਿ ਅਖਿਲ ਭਾਰਤੀ ਵਪਾਰੀ ਮਹਾਸੰਘ (ਕੈਟ) ਵੀ ਦੇਸ਼ ਵਿਚ ਆਨਲਾਈਨ ਖੁਦਰਾ ਬਾਜ਼ਾਰ ਦੇ ਲਈ ਅਥਾਰਟੀ ਗਠਿਤ ਕਰਨ ਅਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 31 ਅਕਤੂਬਰ ਨੂੰ ਦੇਸ਼ ਪੱਧਰੀ ਅੰਦੋਲਨ ਸ਼ੁਰੂ ਕਰੇਗਾ।
ਪਾਕਿ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇਵੇ ਸੁਰੱਖਿਆ ਫੋਰਸ : ਰਾਜਨਾਥ
NEXT STORY