ਨਵੀਂ ਦਿੱਲੀ- ਪੈਰਾਗਲਾਈਡਿੰਗ ਦਾ ਮਜ਼ਾ ਲੈਣਾ ਹਰ ਕਿਸੇ ਨੂੰ ਪਸੰਦ ਹੈ ਪਰ ਮਜ਼ੇ ਦੇ ਨਾਲ-ਨਾਲ ਇਹ ਇਕ ਜਾਨ ਜ਼ੋਖਮ ’ਚ ਪਾਉਣ ਵਾਲਾ ਕੰਮ ਵੀ ਹੈ। ਜੋ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਉਸ ’ਚ ਇਕ ਪੈਰਾਗਲਾਈਡਰ ਜਸਟਿਨ ਕਲਾਰਕ ਦੀ ਜਾਨ ਹਵਾ ’ਚ ਲਟਕ ਗਈ। ਦਰਅਸਲ ਇਸ ਦੇ ਪੈਰਾਸ਼ੂਟ ਦੀਆਂ ਡੋਰਾਂ ਖੁੱਲ੍ਹਦੇ ਸਮੇਂ ਇਕ ਦੂਜੇ ’ਚ ਅਚਾਨਕ ਉਲਝ ਗਈਆਂ। ਜਸਟਿਨ ਕਲਾਰਕ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਉਸ ਨੇ ਜਲਦਬਾਜ਼ੀ ’ਚ ਪੈਰਾਸ਼ੂਟ ਦੀਆਂ ਡੋਰਾਂ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਹੋਰ ਵਿਖਰਦੀਆਂ ਗਈਆਂ। ਕਿਸੇ ਤਰ੍ਹਾਂ ਡੋਰਾਂ ਨੂੰ ਸੰਭਾਲ ਕੇ ਜਸਟਿਨ ਨੇ ਜਲਦਬਾਜ਼ੀ ’ਚ ਪਾਣੀ ’ਚ ਹੀ ਲੈਂਡਿੰਗ ਕਰ ਦਿੱਤੀ ਪਰ ਚੰਗੀ ਗੱਲ ਇਹ ਰਹੀ ਕਿ ਉਸ ਦੀ ਜਾਨ ਬਚ ਗਈ। ਹੁਣ ਉਹ ਜਦੋਂ ਵੀ ਪੈਰਾਗਲਾਈਡਿੰਗ ਕਰਨਗੇ ਤਾਂ ਪਹਿਲਾਂ ਚੰਗੀ ਤਰ੍ਹਾਂ ਪੈਰਾਸ਼ੂਟ ਨੂੰ ਚੈੱਕ ਕਰਨਗੇ।
ਸੜਕਾਂ ਬਣੀਆਂ ਬੀਆਬਾਨ, 'ਹੁਦਹੁਦ' ਨੇ ਲਈ 26 ਦੀ ਜਾਨ (ਦੇਖੋ ਤਸਵੀਰਾਂ)
NEXT STORY