ਨਵੀਂ ਦਿੱਲੀ- ਜੇਕਰ ਤੁਹਾਨੂੰ ਰਾਸ਼ਨ ਦੀ ਦੁਕਾਨ ਤੋਂ ਸਹੀ ਤਰੀਕੇ ਨਾਲ ਰਾਸ਼ਨ ਨਹੀਂ ਮਿਲ ਰਿਹਾ ਹੈ ਅਤੇ ਤੁਸੀਂ ਦੁਕਾਨਦਾਰ ਦੇ ਵਤੀਰੇ ਤੋਂ ਪਰੇਸ਼ਾਨ ਹੋ ਤਾਂ ਹੁਣ ਚਿੰਤਾ ਨਾ ਕਰੋ। ਦੁਕਾਨਦਾਰ ਦੀ ਵੀਡੀਓ ਅਤੇ ਫੋਟੋਆਂ ਫੂਡ ਅਤੇ ਸਪਲਾਈ ਵਿਭਾਗ ਦੇ ਫੇਸਬੁੱਕ ਪੇਜ ’ਤੇ ਅਪਲੋਡ ਕਰ ਕੇ ਉਸ ਦੀ ਹੁਣ ਤੁਸੀਂ ਸ਼ਿਕਾਇਤ ਕਰ ਸਕਦੇ ਹਨ। ਫੂਡ ਅਤੇ ਸਪਲਾਈ ਵਿਭਾਗ ਨੇ ਨਵਾਂ ਫੇਸਬੁੱਕ ਪੇਜ 'department of food supplies & consumer affairs, gnct of delhi' ਬਣਾਇਆ ਹੈ। ਇਸ ਫੇਸਬੁੱਕ ਪੇਜ ’ਚ ਰਾਸ਼ਨ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਸ਼ਿਕਾਇਤ ਕਰ ਸਕਣਗੇ। ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਅਨੁਸਾਰ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਨਾਲ ਜੁੜੀਆਂ ਕਈ ਸਮੱਸਿਆਵਾਂ ਰਹਿੰਦੀਆਂ ਹਨ। ਅਜਿਹੇ ’ਚ ਜ਼ਿਆਦਾਤਰ ਲੋਕ ਸ਼ਿਕਾਇਤ ਵੀ ਨਹੀਂ ਕਰ ਪਾਉਂਦੇ ਹਨ ਪਰ ਹੁਣ ਉਹ ਫੇਸਬੁੱਕ ਪੇਜ ਰਾਹੀਂ ਸ਼ਿਕਾਇਤ ਕਰ ਸਕਣਗੇ।
ਦਿੱਲੀ ਸਰਕਾਰ ਦੇ ਫੂਡ ਅਤੇ ਸਪਲਾਈ ਕਮਿਸ਼ਨਰ ਐੱਸ. ਐੱਸ. ਯਾਦਵ ਨੇ ਦੱਸਿਆ ਕਿ ਲੋਕ ਰਾਸ਼ਨ ਦੀਆਂ ਦੁਕਾਨਾਂ ’ਚ ਗੰਦਗੀ ਦੀ ਵੀ ਸ਼ਿਕਾਇਤ ਕਰ ਸਕਣਗੇ। ਹੁਣ ਤੱਕ ਜ਼ਿਆਦਾਤਰ ਸ਼ਿਕਾਇਤਾਂ ਦੁਕਾਨ ਬੰਦ ਹੋਣ ਦੀਆਂ ਆਉਂਦੀਆਂ ਹਨ। ਅਜਿਹੇ ’ਚ ਫੇਸਬੁੱਕ ’ਤੇ ਸਬੂਤ ਨਾਲ ਸ਼ਿਕਾਇਤ ਮਿਲਣ ’ਤੇ ਅਸੀਂ ਜਲਦ ਤੋਂ ਜਲਦ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨਗੇ।
ਸੋਨੀਆ ਅਤੇ ਰਾਹੁਲ 'ਤੇ ਮੋਦੀ ਫਿਰ ਤੋਂ ਪਏ ਭਾਰੀ
NEXT STORY