ਨਵੀਂ ਦਿੱਲੀ— ਮਨੁੱਖ ਨੂੰ ਹਮੇਸ਼ਾ ਤੋਂ ਹੀ ਆਪਣਾ ਵਰਤਮਾਨ ਛੱਡ ਕੇ ਭੂਤਕਾਲ ਅਤੇ ਭਵਿੱਖ ਦੀਆਂ ਗੱਲਾਂ ਜਾਣਨ ਦੀ ਉਤਸੁਕਤਾ ਰਹਿੰਦੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਫੇਸਬੁੱਕ 'ਤੇ ਇਕ ਅਜਿਹੀ ਖੇਡ ਵਾਇਰਲ ਹੋ ਰਹੀ ਹੈ, ਜਿਸ ਤੋਂ ਤੁਸੀਂ ਜਾਣ ਸਕਦੇ ਹੋ ਕਿ ਪਿਛਲੇ ਜਨਮ ਵਿਚ ਤੁਹਾਡੀ ਮੌਤ ਕਿਵੇਂ ਹੋਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਛੇ ਅਕਤੂਬਰ ਨੂੰ ਸ਼ੁਰੂ ਹੋਈ ਇਸ ਖੇਡ ਨੂੰ ਮਹਿਜ਼ ਸੱਤ ਦਿਨਾਂ ਵਿਚ ਹੀ 8.5 ਲਾਈਕ ਮਿਲ ਚੁੱਕੇ ਹਨ। ਇਸ ਖੇਡ ਵਿਚ ਤੁਸੀਂ ਸਵਾਲਾਂ-ਜਵਾਬਾਂ ਰਾਹੀਂ ਆਪਣੀ ਮੁੱਢਲੀ ਜਾਣਕਾਰੀ ਦਿੰਦੇ ਹੋ ਤੇ ਫਿਰ ਉਸ ਦੇ ਹਿਸਾਬ ਨਾਲ ਤੁਹਾਨੂੰ ਤੁਹਾਡਾ ਜਵਾਬ ਮਿਲ ਜਾਂਦਾ ਹੈ।
ਉਦਾਹਰਨ ਦੇ ਤੌਰ 'ਤੇ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਪੁਰਸ਼ ਹੋ ਜਾਂ ਔਰਤ। ਤੁਸੀਂ ਖੁਦ ਨੂੰ ਕਿਸ ਰੂਪ ਵਿਚ ਦੇਖਦੇ ਹੋ ਅਰਥਾਤ ਅਧਿਆਪਕ, ਨੇਤਾ, ਯੋਧਾ ਜਾਂ ਕਿਸੇ ਹੋਰ ਰੂਪ ਵਿਚ। ਈਸ਼ਵਰ ਵਿਚ ਤੁਹਾਡੀ ਆਸਥਾ ਕਿਸ ਤਰ੍ਹਾਂ ਦੀ ਹੈ।
ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾਂਦਾ ਹੈ ਕਿ ਜੇਕਰ ਤੁਹਾਨੂੰ ਬੋਨਸ ਦੇ ਰੂਪ ਵਿਚ ਪੈਸੇ ਮਿਲਣ ਤਾਂ ਤੁਸੀਂ ਉਨ੍ਹਾਂ ਨੂੰ ਕਿਵੇਂ ਖਰਚ ਕਰੋਗੇ। ਇਸ ਦੇ ਲਈ ਵੀ 5 ਆਪਸ਼ਨ ਦਿੱਤੇ ਜਾਣਗੇ। ਇਸੇ ਤਰ੍ਹਾਂ ਸਵਾਲਾਂ ਦੀ ਲੜੀ ਦੇ ਜਵਾਬ ਦਿੰਦੇ-ਦਿੰਦੇ ਤੁਸੀਂ ਇਸ ਜਵਾਬ ਤੱਕ ਪਹੁੰਚ ਜਾਓਗੇ ਕਿ ਪਿਛਲੇ ਜਨਮ ਵਿਚ ਤੁਹਾਡੀ ਮੌਤ ਕਿਵੇਂ ਹੋਈ ਸੀ।
ਹੁਣ ਜ਼ਾਹਰ ਤੌਰ 'ਤੇ ਇਹ ਇਕ ਖੇਡ ਹੈ ਅਤੇ ਲੋਕਾਂ ਦੀ ਉਤਸੁਕਤਾ ਨਾਲ ਜੁੜੀ ਹੈ ਤਾਂ ਲੋਕ ਇਸ ਨੂੰ ਬੇਹੱਦ ਪਸੰਦ ਕਰ ਰਹੇ ਹਨ। ਸਿਰਫ ਲੋਕ ਖੁਦ ਬਾਰੇ ਹੀ ਨਹੀਂ ਸਗੋਂ ਆਪਣੇ ਦੋਸਤਾਂ-ਮਿੱਤਰਾਂ ਬਾਰੇ ਵੀ ਜਾਣਨਾ ਚਾਹੁੰਦੇ ਹਨ ਕਿ ਪਿਛਲੇ ਜਨਮ ਵਿਚ ਉਨ੍ਹਾਂ ਦੀ ਮੌਤ ਕਿਵੇਂ ਹੋਈ ਸੀ ਅਤੇ ਇਸ ਦਾ ਪਤਾ ਲੱਗਣ 'ਤੇ ਸ਼ੁਰੂ ਹੋ ਜਾਂਦਾ ਹੈ ਫੇਸਬੁੱਕ 'ਤੇ ਟਿੱਪਣੀਆਂ ਦਾ ਸਿਲਸਿਲਾ।
ਅਦਾਲਤ 'ਚੋਂ ਝਪਟਾ ਮਾਰ ਕਾਗਜ਼ ਖੋਹ ਲੈ ਗਿਆ ਬਾਂਦਰ
NEXT STORY